38ਤੁਸੀਂ ਕੌਮਾਂ ਵਿੱਚ ਨਾਸ ਹੋ ਜਾਵੋਂਗੇ; ਤੁਹਾਡੇ ਦੁਸ਼ਮਣਾਂ ਦੀ ਧਰਤੀ ਤੁਹਾਨੂੰ ਖਾ ਜਾਵੇਗੀ।
39ਤੁਹਾਡੇ ਵਿੱਚੋਂ ਜਿਹੜੇ ਬਚੇ ਹਨ ਉਹ ਆਪਣੇ ਪਾਪਾਂ ਦੇ ਕਾਰਨ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਬਰਬਾਦ ਹੋ ਜਾਣਗੇ; ਉਹ ਆਪਣੇ ਪੁਰਖਿਆਂ ਦੇ ਪਾਪਾਂ ਦੇ ਕਾਰਨ ਵੀ ਬਰਬਾਦ ਹੋ ਜਾਣਗੇ।
40“ ‘ਪਰ ਜੇਕਰ ਉਹ ਆਪਣੀ ਅਤੇ ਪੁਰਖਿਆਂ ਦੀਆਂ ਬਦੀਆਂ ਨੂੰ ਮੰਨ ਲੈਣ ਅਤੇ ਉਸ ਬੇਈਮਾਨੀ ਨੂੰ ਜੋ ਉਨ੍ਹਾਂ ਨੇ ਮੇਰੇ ਨਾਲ ਕੀਤੀ ਅਤੇ ਇਹ ਵੀ ਮੰਨ ਲੈਣ ਕਿ ਉਹ ਮੇਰੇ ਵਿਰੁੱਧ ਚੱਲੇ,
41ਜਿਸ ਨੇ ਮੈਨੂੰ ਉਹਨਾਂ ਦੇ ਵਿਰੁੱਧ ਦੁਸ਼ਮਣ ਬਣਾਇਆ ਤਾਂ ਜੋ ਮੈਂ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਦੇਸ਼ ਵਿੱਚ ਭੇਜਿਆ, ਤਾਂ ਜੇਕਰ ਉਸ ਵੇਲੇ ਉਹਨਾਂ ਦੇ ਅਸੁੰਨਤੀ ਦਿਲ ਨੀਵੇਂ ਹੋ ਜਾਣ ਅਤੇ ਉਹ ਉਸ ਵੇਲੇ ਆਪਣੀ ਬਦੀ ਦੇ ਸਜ਼ਾ ਨੂੰ ਮੰਨ ਲੈਣ,
42ਮੈਂ ਉਸ ਨੇਮ ਨੂੰ ਜੋ ਯਾਕੋਬ ਨਾਲ ਅਤੇ ਜਿਹੜਾ ਨੇਮ ਮੈਂ ਇਸਹਾਕ ਅਤੇ ਅਬਰਾਹਾਮ ਬੰਨ੍ਹਿਆਂ ਸੀ ਚੇਤੇ ਕਰਾਂਗਾ ਅਤੇ ਮੈਂ ਧਰਤੀ ਨੂੰ ਯਾਦ ਕਰਾਂਗਾ।