8ਜੇਕਰ ਕੋਈ ਵੀ ਸੁੱਖਣਾ ਦੇਣ ਵਾਲਾ ਵਿਅਕਤੀ ਨਿਰਧਾਰਤ ਰਕਮ ਦਾ ਭੁਗਤਾਨ ਕਰਨ ਲਈ ਬਹੁਤ ਗਰੀਬ ਹੈ, ਤਾਂ ਸਮਰਪਿਤ ਕੀਤਾ ਹੋਇਆ ਵਿਅਕਤੀ ਜਾਜਕ ਦੇ ਅੱਗੇ ਆਵੇ, ਅਤੇ ਜਾਜਕ ਉਸਦਾ ਮੁੱਲ ਠਹਿਰਾਵੇ ਅਰਥਾਤ ਸੁੱਖਣਾ ਸੁੱਖਣ ਵਾਲੇ ਦੀ ਸਮਰੱਥਾ ਦੇ ਅਨੁਸਾਰ ਉਸ ਦਾ ਮੁੱਲ ਠਹਿਰਾਵੇ।
9“ ‘ਜੇਕਰ ਉਹ ਉਹਨਾਂ ਪਸ਼ੂਆਂ ਵਿੱਚੋਂ ਹੋਵੇ, ਜਿਨ੍ਹਾਂ ਨੂੰ ਲੋਕ ਯਾਹਵੇਹ ਦੇ ਅੱਗੇ ਚੜ੍ਹਾਉਂਦੇ ਹਨ, ਤਾਂ ਉਹ ਸਭ ਕੁਝ ਜੋ ਉਨ੍ਹਾਂ ਪਸ਼ੂਆਂ ਵਿੱਚੋਂ ਯਾਹਵੇਹ ਦੇ ਅੱਗੇ ਚੜ੍ਹਾਇਆ ਜਾਂਦਾ ਹੈ ਪਵਿੱਤਰ ਹੋਵੇਗਾ।
10ਉਹ ਇਸ ਨੂੰ ਨਾ ਬਦਲੇ ਨਾ ਇੱਕ ਚੰਗੇ ਦੇ ਬਦਲੇ ਇੱਕ ਮਾੜੇ ਨੂੰ ਬਦਲੇ, ਨਾ ਮਾੜੇ ਦੇ ਬਦਲੇ ਚੰਗੇ ਨੂੰ ਬਦਲੇ, ਜੇਕਰ ਉਹ ਇੱਕ ਜਾਨਵਰ ਨੂੰ ਦੂਜੇ ਜਾਨਵਰ ਦੀ ਥਾਂ ਲੈਣ, ਤਾਂ ਉਹ ਅਤੇ ਬਦਲੇ ਹੋਵੇ ਦੋਵੇਂ ਪਵਿੱਤਰ ਹੋ ਜਾਂਦੇ ਹਨ।
11ਅਤੇ ਜੇਕਰ ਉਹ ਅਸ਼ੁੱਧ ਪਸ਼ੂ ਹੋਵੇ, ਜਿਨ੍ਹਾਂ ਨੂੰ ਯਾਹਵੇਹ ਦੇ ਅੱਗੇ ਨਹੀਂ ਚੜ੍ਹਾਉਂਦੇ ਤਾਂ ਅਜਿਹੇ ਪਸ਼ੂਆਂ ਨੂੰ ਉਹ ਜਾਜਕ ਦੇ ਅੱਗੇ ਲਿਆਵੇ।
12ਤਦ ਜਾਜਕ ਉਸਨੂੰ ਮਾੜਾ ਜਾ ਚੰਗਾ ਜਾਂਚ ਕੇ ਉਸਦਾ ਮੁੱਲ ਠਹਿਰਾਵੇਗਾ ਅਤੇ ਜਿਨ੍ਹਾਂ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ।