ਲੇਵਿਆਂ 27

“ ‘ਜੇਕਰ ਉਹ ਉਹਨਾਂ ਪਸ਼ੂਆਂ ਵਿੱਚੋਂ ਹੋਵੇ, ਜਿਨ੍ਹਾਂ ਨੂੰ ਲੋਕ ਯਾਹਵੇਹ ਦੇ ਅੱਗੇ ਚੜ੍ਹਾਉਂਦੇ ਹਨ, ਤਾਂ ਉਹ ਸਭ ਕੁਝ ਜੋ ਉਨ੍ਹਾਂ ਪਸ਼ੂਆਂ ਵਿੱਚੋਂ ਯਾਹਵੇਹ ਦੇ ਅੱਗੇ ਚੜ੍ਹਾਇਆ ਜਾਂਦਾ ਹੈ ਪਵਿੱਤਰ ਹੋਵੇਗਾ।

Leviticus 27:9 (UKJV) And if it be a beast, whereof men bring an offering unto the LORD, all that any man gives of such unto the LORD shall be holy.

7ਸੱਠ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਲਈ, ਇੱਕ ਮਰਦ ਦਾ ਮੁੱਲ ਪੰਦਰਾਂ ਸ਼ੈਕੇਲ ਅਤੇ ਇੱਕ ਔਰਤ ਦਾ ਦਸ ਸ਼ੈਕੇਲ ਨਿਰਧਾਰਤ ਹੋਵੇ।

8ਜੇਕਰ ਕੋਈ ਵੀ ਸੁੱਖਣਾ ਦੇਣ ਵਾਲਾ ਵਿਅਕਤੀ ਨਿਰਧਾਰਤ ਰਕਮ ਦਾ ਭੁਗਤਾਨ ਕਰਨ ਲਈ ਬਹੁਤ ਗਰੀਬ ਹੈ, ਤਾਂ ਸਮਰਪਿਤ ਕੀਤਾ ਹੋਇਆ ਵਿਅਕਤੀ ਜਾਜਕ ਦੇ ਅੱਗੇ ਆਵੇ, ਅਤੇ ਜਾਜਕ ਉਸਦਾ ਮੁੱਲ ਠਹਿਰਾਵੇ ਅਰਥਾਤ ਸੁੱਖਣਾ ਸੁੱਖਣ ਵਾਲੇ ਦੀ ਸਮਰੱਥਾ ਦੇ ਅਨੁਸਾਰ ਉਸ ਦਾ ਮੁੱਲ ਠਹਿਰਾਵੇ।

9“ ‘ਜੇਕਰ ਉਹ ਉਹਨਾਂ ਪਸ਼ੂਆਂ ਵਿੱਚੋਂ ਹੋਵੇ, ਜਿਨ੍ਹਾਂ ਨੂੰ ਲੋਕ ਯਾਹਵੇਹ ਦੇ ਅੱਗੇ ਚੜ੍ਹਾਉਂਦੇ ਹਨ, ਤਾਂ ਉਹ ਸਭ ਕੁਝ ਜੋ ਉਨ੍ਹਾਂ ਪਸ਼ੂਆਂ ਵਿੱਚੋਂ ਯਾਹਵੇਹ ਦੇ ਅੱਗੇ ਚੜ੍ਹਾਇਆ ਜਾਂਦਾ ਹੈ ਪਵਿੱਤਰ ਹੋਵੇਗਾ।

10ਉਹ ਇਸ ਨੂੰ ਨਾ ਬਦਲੇ ਨਾ ਇੱਕ ਚੰਗੇ ਦੇ ਬਦਲੇ ਇੱਕ ਮਾੜੇ ਨੂੰ ਬਦਲੇ, ਨਾ ਮਾੜੇ ਦੇ ਬਦਲੇ ਚੰਗੇ ਨੂੰ ਬਦਲੇ, ਜੇਕਰ ਉਹ ਇੱਕ ਜਾਨਵਰ ਨੂੰ ਦੂਜੇ ਜਾਨਵਰ ਦੀ ਥਾਂ ਲੈਣ, ਤਾਂ ਉਹ ਅਤੇ ਬਦਲੇ ਹੋਵੇ ਦੋਵੇਂ ਪਵਿੱਤਰ ਹੋ ਜਾਂਦੇ ਹਨ।

11ਅਤੇ ਜੇਕਰ ਉਹ ਅਸ਼ੁੱਧ ਪਸ਼ੂ ਹੋਵੇ, ਜਿਨ੍ਹਾਂ ਨੂੰ ਯਾਹਵੇਹ ਦੇ ਅੱਗੇ ਨਹੀਂ ਚੜ੍ਹਾਉਂਦੇ ਤਾਂ ਅਜਿਹੇ ਪਸ਼ੂਆਂ ਨੂੰ ਉਹ ਜਾਜਕ ਦੇ ਅੱਗੇ ਲਿਆਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.