ਲੇਵਿਆਂ 27

“ ‘ਜੇ ਕੋਈ ਯਾਹਵੇਹ ਨੂੰ ਇੱਕ ਖੇਤ ਸਮਰਪਿਤ ਕਰਦਾ ਹੈ ਜੋ ਉਸਨੇ ਖਰੀਦਿਆ ਹੈ, ਜੋ ਉਸਦੇ ਪਰਿਵਾਰ ਦੀ ਜ਼ਮੀਨ ਦਾ ਹਿੱਸਾ ਨਹੀਂ ਹੈ,

Leviticus 27:22 (UKJV) And if a man sanctify unto the LORD a field which he has bought, which is not of the fields of his possession;

20ਪਰ ਜੇਕਰ, ਉਹ ਖੇਤ ਨੂੰ ਛੁਡਾਉਂਦੇ ਨਹੀਂ ਹਨ, ਜਾਂ ਜੇ ਉਹਨਾਂ ਨੇ ਇਸਨੂੰ ਕਿਸੇ ਹੋਰ ਨੂੰ ਵੇਚ ਦਿੱਤਾ ਹੈ, ਤਾਂ ਇਹ ਕਦੇ ਵੀ ਛੁਡਾਇਆ ਨਹੀਂ ਜਾ ਸਕਦਾ ਹੈ।

21ਜਦੋਂ ਜੁਬਲੀ ਦੇ ਸਾਲ ਵਿੱਚ ਖੇਤ ਛੱਡਿਆ ਜਾਂਦਾ ਹੈ, ਇਹ ਪਵਿੱਤਰ ਬਣ ਜਾਵੇਗਾ, ਜਿਵੇਂ ਕਿ ਇਹ ਯਾਹਵੇਹ ਨੂੰ ਸਮਰਪਿਤ ਖੇਤ ਹੋ ਜਾਵੇਗਾ ਅਰਥਾਤ ਇਹ ਜਾਜਕ ਦੀ ਜਾਇਦਾਦ ਬਣ ਜਾਵੇਗੀ।

22“ ‘ਜੇ ਕੋਈ ਯਾਹਵੇਹ ਨੂੰ ਇੱਕ ਖੇਤ ਸਮਰਪਿਤ ਕਰਦਾ ਹੈ ਜੋ ਉਸਨੇ ਖਰੀਦਿਆ ਹੈ, ਜੋ ਉਸਦੇ ਪਰਿਵਾਰ ਦੀ ਜ਼ਮੀਨ ਦਾ ਹਿੱਸਾ ਨਹੀਂ ਹੈ,

23ਜਾਜਕ ਜੁਬਲੀ ਦੇ ਸਾਲ ਤੱਕ ਇਸਦਾ ਮੁੱਲ ਨਿਰਧਾਰਤ ਕਰੇਗਾ, ਅਤੇ ਮਾਲਕ ਨੂੰ ਉਸ ਦਿਨ ਇਸਦੀ ਕੀਮਤ ਨੂੰ ਯਾਹਵੇਹ ਲਈ ਪਵਿੱਤਰ ਜਾਣ ਕੇ ਯਾਹਵੇਹ ਦੇ ਅੱਗੇ ਉਸੇ ਦਿਨ ਹੀ ਦੇ ਦੇਵੇ।

24ਜੁਬਲੀ ਦੇ ਸਾਲ ਵਿੱਚ ਖੇਤ ਉਸ ਵਿਅਕਤੀ ਕੋਲ ਵਾਪਸ ਆ ਜਾਵੇਗਾ ਜਿਸ ਤੋਂ ਇਹ ਖਰੀਦਿਆ ਗਿਆ ਸੀ, ਅਰਥਾਤ ਜਿਸ ਦੀ ਜ਼ਮੀਨ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.