ਲੇਵਿਆਂ 27

ਜਦੋਂ ਜੁਬਲੀ ਦੇ ਸਾਲ ਵਿੱਚ ਖੇਤ ਛੱਡਿਆ ਜਾਂਦਾ ਹੈ, ਇਹ ਪਵਿੱਤਰ ਬਣ ਜਾਵੇਗਾ, ਜਿਵੇਂ ਕਿ ਇਹ ਯਾਹਵੇਹ ਨੂੰ ਸਮਰਪਿਤ ਖੇਤ ਹੋ ਜਾਵੇਗਾ ਅਰਥਾਤ ਇਹ ਜਾਜਕ ਦੀ ਜਾਇਦਾਦ ਬਣ ਜਾਵੇਗੀ।

Leviticus 27:21 (UKJV) But the field, when it goes out in the jubile, shall be holy unto the LORD, as a field devoted; the possession thereof shall be the priest's.

19ਜੇਕਰ ਖੇਤ ਨੂੰ ਸਮਰਪਿਤ ਕਰਨ ਵਾਲਾ ਇਸ ਨੂੰ ਛੁਡਾਉਣਾ ਚਾਹੁੰਦਾ ਹੈ, ਤਾਂ ਉਸਨੂੰ ਇਸਦੇ ਮੁੱਲ ਵਿੱਚ ਪੰਜਵਾਂ ਹਿੱਸਾ ਜੋੜ ਕੇ ਦੇਵੇ, ਅਤੇ ਖੇਤ ਦੁਬਾਰਾ ਉਹਨਾਂ ਦਾ ਬਣ ਜਾਵੇਗਾ।

20ਪਰ ਜੇਕਰ, ਉਹ ਖੇਤ ਨੂੰ ਛੁਡਾਉਂਦੇ ਨਹੀਂ ਹਨ, ਜਾਂ ਜੇ ਉਹਨਾਂ ਨੇ ਇਸਨੂੰ ਕਿਸੇ ਹੋਰ ਨੂੰ ਵੇਚ ਦਿੱਤਾ ਹੈ, ਤਾਂ ਇਹ ਕਦੇ ਵੀ ਛੁਡਾਇਆ ਨਹੀਂ ਜਾ ਸਕਦਾ ਹੈ।

21ਜਦੋਂ ਜੁਬਲੀ ਦੇ ਸਾਲ ਵਿੱਚ ਖੇਤ ਛੱਡਿਆ ਜਾਂਦਾ ਹੈ, ਇਹ ਪਵਿੱਤਰ ਬਣ ਜਾਵੇਗਾ, ਜਿਵੇਂ ਕਿ ਇਹ ਯਾਹਵੇਹ ਨੂੰ ਸਮਰਪਿਤ ਖੇਤ ਹੋ ਜਾਵੇਗਾ ਅਰਥਾਤ ਇਹ ਜਾਜਕ ਦੀ ਜਾਇਦਾਦ ਬਣ ਜਾਵੇਗੀ।

22“ ‘ਜੇ ਕੋਈ ਯਾਹਵੇਹ ਨੂੰ ਇੱਕ ਖੇਤ ਸਮਰਪਿਤ ਕਰਦਾ ਹੈ ਜੋ ਉਸਨੇ ਖਰੀਦਿਆ ਹੈ, ਜੋ ਉਸਦੇ ਪਰਿਵਾਰ ਦੀ ਜ਼ਮੀਨ ਦਾ ਹਿੱਸਾ ਨਹੀਂ ਹੈ,

23ਜਾਜਕ ਜੁਬਲੀ ਦੇ ਸਾਲ ਤੱਕ ਇਸਦਾ ਮੁੱਲ ਨਿਰਧਾਰਤ ਕਰੇਗਾ, ਅਤੇ ਮਾਲਕ ਨੂੰ ਉਸ ਦਿਨ ਇਸਦੀ ਕੀਮਤ ਨੂੰ ਯਾਹਵੇਹ ਲਈ ਪਵਿੱਤਰ ਜਾਣ ਕੇ ਯਾਹਵੇਹ ਦੇ ਅੱਗੇ ਉਸੇ ਦਿਨ ਹੀ ਦੇ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.