17ਜੇ ਉਹ ਜੁਬਲੀ ਦੇ ਸਾਲ ਦੌਰਾਨ ਕੋਈ ਖੇਤ ਸਮਰਪਿਤ ਕਰਦੇ ਹਨ, ਤਾਂ ਜੋ ਮੁੱਲ ਨਿਰਧਾਰਤ ਕੀਤਾ ਗਿਆ ਹੈ ਉਹ ਰਹਿੰਦਾ ਹੈ।
18ਪਰ ਜੇਕਰ ਉਹ ਜੁਬਲੀ ਦੇ ਸਾਲ ਤੋਂ ਬਾਅਦ ਇੱਕ ਖੇਤ ਸਮਰਪਿਤ ਕਰਦੇ ਹਨ, ਤਾਂ ਜਾਜਕ ਉਸ ਦਾ ਮੁੱਲ ਉਹਨਾਂ ਸਾਲਾਂ ਦੀ ਸੰਖਿਆ ਦੇ ਅਨੁਸਾਰ ਨਿਰਧਾਰਤ ਕਰੇਗਾ ਜੋ ਅਨੰਦ ਦੇ ਅਗਲੇ ਸਾਲ ਤੱਕ ਬਚੇ ਹਨ, ਅਤੇ ਉਸਦਾ ਨਿਰਧਾਰਿਤ ਮੁੱਲ ਘਟਾ ਦਿੱਤਾ ਜਾਵੇਗਾ।
19ਜੇਕਰ ਖੇਤ ਨੂੰ ਸਮਰਪਿਤ ਕਰਨ ਵਾਲਾ ਇਸ ਨੂੰ ਛੁਡਾਉਣਾ ਚਾਹੁੰਦਾ ਹੈ, ਤਾਂ ਉਸਨੂੰ ਇਸਦੇ ਮੁੱਲ ਵਿੱਚ ਪੰਜਵਾਂ ਹਿੱਸਾ ਜੋੜ ਕੇ ਦੇਵੇ, ਅਤੇ ਖੇਤ ਦੁਬਾਰਾ ਉਹਨਾਂ ਦਾ ਬਣ ਜਾਵੇਗਾ।
20ਪਰ ਜੇਕਰ, ਉਹ ਖੇਤ ਨੂੰ ਛੁਡਾਉਂਦੇ ਨਹੀਂ ਹਨ, ਜਾਂ ਜੇ ਉਹਨਾਂ ਨੇ ਇਸਨੂੰ ਕਿਸੇ ਹੋਰ ਨੂੰ ਵੇਚ ਦਿੱਤਾ ਹੈ, ਤਾਂ ਇਹ ਕਦੇ ਵੀ ਛੁਡਾਇਆ ਨਹੀਂ ਜਾ ਸਕਦਾ ਹੈ।
21ਜਦੋਂ ਜੁਬਲੀ ਦੇ ਸਾਲ ਵਿੱਚ ਖੇਤ ਛੱਡਿਆ ਜਾਂਦਾ ਹੈ, ਇਹ ਪਵਿੱਤਰ ਬਣ ਜਾਵੇਗਾ, ਜਿਵੇਂ ਕਿ ਇਹ ਯਾਹਵੇਹ ਨੂੰ ਸਮਰਪਿਤ ਖੇਤ ਹੋ ਜਾਵੇਗਾ ਅਰਥਾਤ ਇਹ ਜਾਜਕ ਦੀ ਜਾਇਦਾਦ ਬਣ ਜਾਵੇਗੀ।