ਲੇਵਿਆਂ 27

ਪਰ ਜੇਕਰ ਉਹ ਜੁਬਲੀ ਦੇ ਸਾਲ ਤੋਂ ਬਾਅਦ ਇੱਕ ਖੇਤ ਸਮਰਪਿਤ ਕਰਦੇ ਹਨ, ਤਾਂ ਜਾਜਕ ਉਸ ਦਾ ਮੁੱਲ ਉਹਨਾਂ ਸਾਲਾਂ ਦੀ ਸੰਖਿਆ ਦੇ ਅਨੁਸਾਰ ਨਿਰਧਾਰਤ ਕਰੇਗਾ ਜੋ ਅਨੰਦ ਦੇ ਅਗਲੇ ਸਾਲ ਤੱਕ ਬਚੇ ਹਨ, ਅਤੇ ਉਸਦਾ ਨਿਰਧਾਰਿਤ ਮੁੱਲ ਘਟਾ ਦਿੱਤਾ ਜਾਵੇਗਾ।

Leviticus 27:18 (UKJV) But if he sanctify his field after the jubile, then the priest shall reckon unto him the money according to the years that remain, even unto the year of the jubile, and it shall be decreased from your estimation.

16“ ‘ਜੇ ਕੋਈ ਆਪਣੇ ਪਰਿਵਾਰ ਦੀ ਜ਼ਮੀਨ ਦਾ ਕੁਝ ਹਿੱਸਾ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਇਸਦਾ ਮੁੱਲ ਉਸ ਬੀਜ ਦੀ ਮਾਤਰਾ ਦੇ ਅਨੁਸਾਰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ, ਜੌਂ ਬੀਜ ਦੇ ਲਈ ਇੱਕ ਸੌ ਪੈਂਤੀ ਕਿੱਲੋ ਚਾਂਦੀ ਦੇ ਪੰਜਾਹ ਸ਼ੈਕੇਲ ਹੋਵੇ।

17ਜੇ ਉਹ ਜੁਬਲੀ ਦੇ ਸਾਲ ਦੌਰਾਨ ਕੋਈ ਖੇਤ ਸਮਰਪਿਤ ਕਰਦੇ ਹਨ, ਤਾਂ ਜੋ ਮੁੱਲ ਨਿਰਧਾਰਤ ਕੀਤਾ ਗਿਆ ਹੈ ਉਹ ਰਹਿੰਦਾ ਹੈ।

18ਪਰ ਜੇਕਰ ਉਹ ਜੁਬਲੀ ਦੇ ਸਾਲ ਤੋਂ ਬਾਅਦ ਇੱਕ ਖੇਤ ਸਮਰਪਿਤ ਕਰਦੇ ਹਨ, ਤਾਂ ਜਾਜਕ ਉਸ ਦਾ ਮੁੱਲ ਉਹਨਾਂ ਸਾਲਾਂ ਦੀ ਸੰਖਿਆ ਦੇ ਅਨੁਸਾਰ ਨਿਰਧਾਰਤ ਕਰੇਗਾ ਜੋ ਅਨੰਦ ਦੇ ਅਗਲੇ ਸਾਲ ਤੱਕ ਬਚੇ ਹਨ, ਅਤੇ ਉਸਦਾ ਨਿਰਧਾਰਿਤ ਮੁੱਲ ਘਟਾ ਦਿੱਤਾ ਜਾਵੇਗਾ।

19ਜੇਕਰ ਖੇਤ ਨੂੰ ਸਮਰਪਿਤ ਕਰਨ ਵਾਲਾ ਇਸ ਨੂੰ ਛੁਡਾਉਣਾ ਚਾਹੁੰਦਾ ਹੈ, ਤਾਂ ਉਸਨੂੰ ਇਸਦੇ ਮੁੱਲ ਵਿੱਚ ਪੰਜਵਾਂ ਹਿੱਸਾ ਜੋੜ ਕੇ ਦੇਵੇ, ਅਤੇ ਖੇਤ ਦੁਬਾਰਾ ਉਹਨਾਂ ਦਾ ਬਣ ਜਾਵੇਗਾ।

20ਪਰ ਜੇਕਰ, ਉਹ ਖੇਤ ਨੂੰ ਛੁਡਾਉਂਦੇ ਨਹੀਂ ਹਨ, ਜਾਂ ਜੇ ਉਹਨਾਂ ਨੇ ਇਸਨੂੰ ਕਿਸੇ ਹੋਰ ਨੂੰ ਵੇਚ ਦਿੱਤਾ ਹੈ, ਤਾਂ ਇਹ ਕਦੇ ਵੀ ਛੁਡਾਇਆ ਨਹੀਂ ਜਾ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.