ਲੇਵਿਆਂ 27

“ ‘ਜੇ ਕੋਈ ਆਪਣੇ ਪਰਿਵਾਰ ਦੀ ਜ਼ਮੀਨ ਦਾ ਕੁਝ ਹਿੱਸਾ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਇਸਦਾ ਮੁੱਲ ਉਸ ਬੀਜ ਦੀ ਮਾਤਰਾ ਦੇ ਅਨੁਸਾਰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ, ਜੌਂ ਬੀਜ ਦੇ ਲਈ ਇੱਕ ਸੌ ਪੈਂਤੀ ਕਿੱਲੋ ਚਾਂਦੀ ਦੇ ਪੰਜਾਹ ਸ਼ੈਕੇਲ ਹੋਵੇ।

Leviticus 27:16 (UKJV) And if a man shall sanctify unto the LORD some part of a field of his possession, then your estimation shall be according to the seed thereof: an homer of barley seed shall be valued at fifty shekels of silver.

14“ ‘ਜੇ ਕੋਈ ਆਪਣੇ ਘਰ ਨੂੰ ਪਵਿੱਤਰ ਬਣਾਉਣ ਵਜੋਂ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਜਾਜਕ ਉਸ ਦੇ ਚੰਗੇ ਜਾਂ ਮਾੜੇ ਗੁਣਾਂ ਦਾ ਨਿਰਣਾ ਕਰਕੇ ਉਸਦਾ ਮੁੱਲ ਠਹਿਰਾਵੇ। ਜਾਜਕ ਜਿਨ੍ਹਾਂ ਮੁੱਲ ਠਹਿਰਾਵੇ ਉਸਦਾ ਮੁੱਲ ਉਨ੍ਹਾਂ ਹੀ ਹੋਵੇ।

15ਜੇਕਰ ਆਪਣਾ ਘਰ ਪਵਿੱਤਰ ਕਰਨ ਵਾਲਾ ਇਸ ਨੂੰ ਛੁਡਾਉਣਾ ਚਾਹੇ, ਤਾਂ ਉਹ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਜੋੜ ਕੇ ਦੇਵੇ, ਅਤੇ ਘਰ ਦੁਬਾਰਾ ਉਸਦਾ ਬਣ ਜਾਵੇਗਾ।

16“ ‘ਜੇ ਕੋਈ ਆਪਣੇ ਪਰਿਵਾਰ ਦੀ ਜ਼ਮੀਨ ਦਾ ਕੁਝ ਹਿੱਸਾ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਇਸਦਾ ਮੁੱਲ ਉਸ ਬੀਜ ਦੀ ਮਾਤਰਾ ਦੇ ਅਨੁਸਾਰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ, ਜੌਂ ਬੀਜ ਦੇ ਲਈ ਇੱਕ ਸੌ ਪੈਂਤੀ ਕਿੱਲੋ ਚਾਂਦੀ ਦੇ ਪੰਜਾਹ ਸ਼ੈਕੇਲ ਹੋਵੇ।

17ਜੇ ਉਹ ਜੁਬਲੀ ਦੇ ਸਾਲ ਦੌਰਾਨ ਕੋਈ ਖੇਤ ਸਮਰਪਿਤ ਕਰਦੇ ਹਨ, ਤਾਂ ਜੋ ਮੁੱਲ ਨਿਰਧਾਰਤ ਕੀਤਾ ਗਿਆ ਹੈ ਉਹ ਰਹਿੰਦਾ ਹੈ।

18ਪਰ ਜੇਕਰ ਉਹ ਜੁਬਲੀ ਦੇ ਸਾਲ ਤੋਂ ਬਾਅਦ ਇੱਕ ਖੇਤ ਸਮਰਪਿਤ ਕਰਦੇ ਹਨ, ਤਾਂ ਜਾਜਕ ਉਸ ਦਾ ਮੁੱਲ ਉਹਨਾਂ ਸਾਲਾਂ ਦੀ ਸੰਖਿਆ ਦੇ ਅਨੁਸਾਰ ਨਿਰਧਾਰਤ ਕਰੇਗਾ ਜੋ ਅਨੰਦ ਦੇ ਅਗਲੇ ਸਾਲ ਤੱਕ ਬਚੇ ਹਨ, ਅਤੇ ਉਸਦਾ ਨਿਰਧਾਰਿਤ ਮੁੱਲ ਘਟਾ ਦਿੱਤਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.