13ਜੇਕਰ ਮਾਲਕ ਜਾਨਵਰ ਨੂੰ ਛੁਡਾਉਣਾ ਚਾਹੁੰਦਾ ਹੈ, ਤਾਂ ਇਸਦੇ ਮੁੱਲ ਵਿੱਚ ਪੰਜਵਾਂ ਹਿੱਸਾ ਜੋੜ ਕੇ ਹੋਰ ਦੇਵੇ।
14“ ‘ਜੇ ਕੋਈ ਆਪਣੇ ਘਰ ਨੂੰ ਪਵਿੱਤਰ ਬਣਾਉਣ ਵਜੋਂ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਜਾਜਕ ਉਸ ਦੇ ਚੰਗੇ ਜਾਂ ਮਾੜੇ ਗੁਣਾਂ ਦਾ ਨਿਰਣਾ ਕਰਕੇ ਉਸਦਾ ਮੁੱਲ ਠਹਿਰਾਵੇ। ਜਾਜਕ ਜਿਨ੍ਹਾਂ ਮੁੱਲ ਠਹਿਰਾਵੇ ਉਸਦਾ ਮੁੱਲ ਉਨ੍ਹਾਂ ਹੀ ਹੋਵੇ।
15ਜੇਕਰ ਆਪਣਾ ਘਰ ਪਵਿੱਤਰ ਕਰਨ ਵਾਲਾ ਇਸ ਨੂੰ ਛੁਡਾਉਣਾ ਚਾਹੇ, ਤਾਂ ਉਹ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਜੋੜ ਕੇ ਦੇਵੇ, ਅਤੇ ਘਰ ਦੁਬਾਰਾ ਉਸਦਾ ਬਣ ਜਾਵੇਗਾ।
16“ ‘ਜੇ ਕੋਈ ਆਪਣੇ ਪਰਿਵਾਰ ਦੀ ਜ਼ਮੀਨ ਦਾ ਕੁਝ ਹਿੱਸਾ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਇਸਦਾ ਮੁੱਲ ਉਸ ਬੀਜ ਦੀ ਮਾਤਰਾ ਦੇ ਅਨੁਸਾਰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ, ਜੌਂ ਬੀਜ ਦੇ ਲਈ ਇੱਕ ਸੌ ਪੈਂਤੀ ਕਿੱਲੋ ਚਾਂਦੀ ਦੇ ਪੰਜਾਹ ਸ਼ੈਕੇਲ ਹੋਵੇ।
17ਜੇ ਉਹ ਜੁਬਲੀ ਦੇ ਸਾਲ ਦੌਰਾਨ ਕੋਈ ਖੇਤ ਸਮਰਪਿਤ ਕਰਦੇ ਹਨ, ਤਾਂ ਜੋ ਮੁੱਲ ਨਿਰਧਾਰਤ ਕੀਤਾ ਗਿਆ ਹੈ ਉਹ ਰਹਿੰਦਾ ਹੈ।