11ਅਤੇ ਜੇਕਰ ਉਹ ਅਸ਼ੁੱਧ ਪਸ਼ੂ ਹੋਵੇ, ਜਿਨ੍ਹਾਂ ਨੂੰ ਯਾਹਵੇਹ ਦੇ ਅੱਗੇ ਨਹੀਂ ਚੜ੍ਹਾਉਂਦੇ ਤਾਂ ਅਜਿਹੇ ਪਸ਼ੂਆਂ ਨੂੰ ਉਹ ਜਾਜਕ ਦੇ ਅੱਗੇ ਲਿਆਵੇ।
12ਤਦ ਜਾਜਕ ਉਸਨੂੰ ਮਾੜਾ ਜਾ ਚੰਗਾ ਜਾਂਚ ਕੇ ਉਸਦਾ ਮੁੱਲ ਠਹਿਰਾਵੇਗਾ ਅਤੇ ਜਿਨ੍ਹਾਂ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ।
13ਜੇਕਰ ਮਾਲਕ ਜਾਨਵਰ ਨੂੰ ਛੁਡਾਉਣਾ ਚਾਹੁੰਦਾ ਹੈ, ਤਾਂ ਇਸਦੇ ਮੁੱਲ ਵਿੱਚ ਪੰਜਵਾਂ ਹਿੱਸਾ ਜੋੜ ਕੇ ਹੋਰ ਦੇਵੇ।
14“ ‘ਜੇ ਕੋਈ ਆਪਣੇ ਘਰ ਨੂੰ ਪਵਿੱਤਰ ਬਣਾਉਣ ਵਜੋਂ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਜਾਜਕ ਉਸ ਦੇ ਚੰਗੇ ਜਾਂ ਮਾੜੇ ਗੁਣਾਂ ਦਾ ਨਿਰਣਾ ਕਰਕੇ ਉਸਦਾ ਮੁੱਲ ਠਹਿਰਾਵੇ। ਜਾਜਕ ਜਿਨ੍ਹਾਂ ਮੁੱਲ ਠਹਿਰਾਵੇ ਉਸਦਾ ਮੁੱਲ ਉਨ੍ਹਾਂ ਹੀ ਹੋਵੇ।
15ਜੇਕਰ ਆਪਣਾ ਘਰ ਪਵਿੱਤਰ ਕਰਨ ਵਾਲਾ ਇਸ ਨੂੰ ਛੁਡਾਉਣਾ ਚਾਹੇ, ਤਾਂ ਉਹ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਜੋੜ ਕੇ ਦੇਵੇ, ਅਤੇ ਘਰ ਦੁਬਾਰਾ ਉਸਦਾ ਬਣ ਜਾਵੇਗਾ।