23ਜਾਜਕ ਜੁਬਲੀ ਦੇ ਸਾਲ ਤੱਕ ਇਸਦਾ ਮੁੱਲ ਨਿਰਧਾਰਤ ਕਰੇਗਾ, ਅਤੇ ਮਾਲਕ ਨੂੰ ਉਸ ਦਿਨ ਇਸਦੀ ਕੀਮਤ ਨੂੰ ਯਾਹਵੇਹ ਲਈ ਪਵਿੱਤਰ ਜਾਣ ਕੇ ਯਾਹਵੇਹ ਦੇ ਅੱਗੇ ਉਸੇ ਦਿਨ ਹੀ ਦੇ ਦੇਵੇ।
24ਜੁਬਲੀ ਦੇ ਸਾਲ ਵਿੱਚ ਖੇਤ ਉਸ ਵਿਅਕਤੀ ਕੋਲ ਵਾਪਸ ਆ ਜਾਵੇਗਾ ਜਿਸ ਤੋਂ ਇਹ ਖਰੀਦਿਆ ਗਿਆ ਸੀ, ਅਰਥਾਤ ਜਿਸ ਦੀ ਜ਼ਮੀਨ ਸੀ।
25ਹਰ ਮੁੱਲ ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ ਨਿਰਧਾਰਤ ਕੀਤਾ ਜਾਵੇ, ਵੀਹ ਗੇਰਾਹ ਸ਼ੈਕੇਲ ਤੱਕ।
26“ ‘ਸਾਰੇ ਪਸ਼ੂਆਂ ਦੇ ਪਹਿਲੌਠੇ ਯਾਹਵੇਹ ਦੇ ਹਨ ਕੋਈ ਮਨੁੱਖ ਉਨ੍ਹਾਂ ਨੂੰ ਸਮਰਪਿਤ ਨਾ ਕਰੇ, ਭਾਵੇਂ ਬਲਦ ਹੋਵੇ, ਭਾਵੇਂ ਭੇਡ ਜਾ ਬੱਕਰੀ ਦਾ ਬੱਚਾ, ਉਹ ਯਾਹਵੇਹ ਦਾ ਹੀ ਹੈ।
27ਜੇਕਰ ਇਹ ਅਸ਼ੁੱਧ ਜਾਨਵਰਾਂ ਵਿੱਚੋਂ ਇੱਕ ਹੈ, ਤਾਂ ਇਸਨੂੰ ਇਸਦੇ ਨਿਰਧਾਰਿਤ ਮੁੱਲ ਉੱਤੇ ਵਾਪਸ ਖਰੀਦਿਆ ਜਾ ਸਕਦਾ ਹੈ, ਜੇਕਰ ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ। ਇਸਨੂੰ ਛੁਡਾਇਆ ਨਾ ਜਾਵੇ, ਤਾਂ ਜਾਜਕ ਦੇ ਠਹਿਰਾਏ ਹੋਵੇ ਮੁੱਲ ਤੇ ਵੇਚਿਆ ਜਾਵੇ।