ਲੇਵਿਆਂ 27

“ ‘ਸਾਰੇ ਪਸ਼ੂਆਂ ਦੇ ਪਹਿਲੌਠੇ ਯਾਹਵੇਹ ਦੇ ਹਨ ਕੋਈ ਮਨੁੱਖ ਉਨ੍ਹਾਂ ਨੂੰ ਸਮਰਪਿਤ ਨਾ ਕਰੇ, ਭਾਵੇਂ ਬਲਦ ਹੋਵੇ, ਭਾਵੇਂ ਭੇਡ ਜਾ ਬੱਕਰੀ ਦਾ ਬੱਚਾ, ਉਹ ਯਾਹਵੇਹ ਦਾ ਹੀ ਹੈ।

Leviticus 27:26 (UKJV) Only the first born of the beasts, which should be the LORD's first born, no man shall sanctify it; whether it be ox, or sheep: it is the LORD's.

24ਜੁਬਲੀ ਦੇ ਸਾਲ ਵਿੱਚ ਖੇਤ ਉਸ ਵਿਅਕਤੀ ਕੋਲ ਵਾਪਸ ਆ ਜਾਵੇਗਾ ਜਿਸ ਤੋਂ ਇਹ ਖਰੀਦਿਆ ਗਿਆ ਸੀ, ਅਰਥਾਤ ਜਿਸ ਦੀ ਜ਼ਮੀਨ ਸੀ।

25ਹਰ ਮੁੱਲ ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ ਨਿਰਧਾਰਤ ਕੀਤਾ ਜਾਵੇ, ਵੀਹ ਗੇਰਾਹ ਸ਼ੈਕੇਲ ਤੱਕ।

26“ ‘ਸਾਰੇ ਪਸ਼ੂਆਂ ਦੇ ਪਹਿਲੌਠੇ ਯਾਹਵੇਹ ਦੇ ਹਨ ਕੋਈ ਮਨੁੱਖ ਉਨ੍ਹਾਂ ਨੂੰ ਸਮਰਪਿਤ ਨਾ ਕਰੇ, ਭਾਵੇਂ ਬਲਦ ਹੋਵੇ, ਭਾਵੇਂ ਭੇਡ ਜਾ ਬੱਕਰੀ ਦਾ ਬੱਚਾ, ਉਹ ਯਾਹਵੇਹ ਦਾ ਹੀ ਹੈ।

27ਜੇਕਰ ਇਹ ਅਸ਼ੁੱਧ ਜਾਨਵਰਾਂ ਵਿੱਚੋਂ ਇੱਕ ਹੈ, ਤਾਂ ਇਸਨੂੰ ਇਸਦੇ ਨਿਰਧਾਰਿਤ ਮੁੱਲ ਉੱਤੇ ਵਾਪਸ ਖਰੀਦਿਆ ਜਾ ਸਕਦਾ ਹੈ, ਜੇਕਰ ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ। ਇਸਨੂੰ ਛੁਡਾਇਆ ਨਾ ਜਾਵੇ, ਤਾਂ ਜਾਜਕ ਦੇ ਠਹਿਰਾਏ ਹੋਵੇ ਮੁੱਲ ਤੇ ਵੇਚਿਆ ਜਾਵੇ।

28“ ‘ਪਰ ਕੋਈ ਵੀ ਚੀਜ਼ ਜੋ ਕਿਸੇ ਵਿਅਕਤੀ ਦੀ ਮਾਲਕੀ ਹੈ ਅਤੇ ਯਾਹਵੇਹ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਜਾਂ ਜਾਨਵਰ ਜਾਂ ਪਰਿਵਾਰਕ ਜ਼ਮੀਨ, ਅਜਿਹੀ ਅਰਪਣ ਕੀਤੀ ਹੋਈ ਵਸਤੂ, ਨਾ ਵੇਚੀ ਜਾਵੇ ਨਾ ਛੁਡਾਈ ਜਾਵੇ ਸਾਰੀਆਂ ਸੁੱਖੀਆਂ ਵਸਤੂਆਂ ਯਾਹਵੇਹ ਦੇ ਅੱਗੇ ਅੱਤ ਪਵਿੱਤਰ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.