ਲੇਵਿਆਂ 27

“ ‘ਜ਼ਮੀਨ ਦੀ ਹਰ ਚੀਜ਼ ਦਾ ਦਸਵੰਧ, ਭਾਵੇਂ ਮਿੱਟੀ ਦਾ ਅਨਾਜ ਹੋਵੇ ਜਾਂ ਰੁੱਖਾਂ ਦਾ ਫਲ, ਯਾਹਵੇਹ ਦਾ ਹੈ, ਇਹ ਯਾਹਵੇਹ ਲਈ ਪਵਿੱਤਰ ਹੈ।

Leviticus 27:30 (UKJV) And all the tithe of the land, whether of the seed of the land, or of the fruit of the tree, is the LORD's: it is holy unto the LORD.

28“ ‘ਪਰ ਕੋਈ ਵੀ ਚੀਜ਼ ਜੋ ਕਿਸੇ ਵਿਅਕਤੀ ਦੀ ਮਾਲਕੀ ਹੈ ਅਤੇ ਯਾਹਵੇਹ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਜਾਂ ਜਾਨਵਰ ਜਾਂ ਪਰਿਵਾਰਕ ਜ਼ਮੀਨ, ਅਜਿਹੀ ਅਰਪਣ ਕੀਤੀ ਹੋਈ ਵਸਤੂ, ਨਾ ਵੇਚੀ ਜਾਵੇ ਨਾ ਛੁਡਾਈ ਜਾਵੇ ਸਾਰੀਆਂ ਸੁੱਖੀਆਂ ਵਸਤੂਆਂ ਯਾਹਵੇਹ ਦੇ ਅੱਗੇ ਅੱਤ ਪਵਿੱਤਰ ਹਨ।

29“ ‘ਮਨੁੱਖਾਂ ਵਿੱਚੋਂ ਕੋਈ ਵੀ ਜੋ ਵੱਢੇ ਜਾਣ ਲਈ ਸੁੱਖੇ ਜਾਣ, ਉਹ ਕਦੀ ਛੁਡਾਏ ਨਾ ਜਾਣ, ਪਰ ਜ਼ਰੂਰ ਹੀ ਮਾਰ ਦਿੱਤੇ ਜਾਣ।

30“ ‘ਜ਼ਮੀਨ ਦੀ ਹਰ ਚੀਜ਼ ਦਾ ਦਸਵੰਧ, ਭਾਵੇਂ ਮਿੱਟੀ ਦਾ ਅਨਾਜ ਹੋਵੇ ਜਾਂ ਰੁੱਖਾਂ ਦਾ ਫਲ, ਯਾਹਵੇਹ ਦਾ ਹੈ, ਇਹ ਯਾਹਵੇਹ ਲਈ ਪਵਿੱਤਰ ਹੈ।

31ਜੋ ਕੋਈ ਵੀ ਆਪਣੇ ਦਸਵੰਧ ਵਿੱਚੋਂ ਕਿਸੇ ਨੂੰ ਛੁਡਾਉਂਦਾ ਹੈ, ਉਸਨੂੰ ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ ਦੇਵੇ।

32ਸਾਰੇ ਵੱਗ ਅਤੇ ਇੱਜੜ ਦਾ ਹਰ ਦਸਵੰਧ, ਹਰ ਦਸਵਾਂ ਜਾਨਵਰ ਜੋ ਚਰਵਾਹੇ ਦੇ ਡੰਡੇ ਹੇਠੋਂ ਲੰਘਦਾ ਹੈ, ਯਾਹਵੇਹ ਲਈ ਪਵਿੱਤਰ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.