29“ ‘ਮਨੁੱਖਾਂ ਵਿੱਚੋਂ ਕੋਈ ਵੀ ਜੋ ਵੱਢੇ ਜਾਣ ਲਈ ਸੁੱਖੇ ਜਾਣ, ਉਹ ਕਦੀ ਛੁਡਾਏ ਨਾ ਜਾਣ, ਪਰ ਜ਼ਰੂਰ ਹੀ ਮਾਰ ਦਿੱਤੇ ਜਾਣ।
30“ ‘ਜ਼ਮੀਨ ਦੀ ਹਰ ਚੀਜ਼ ਦਾ ਦਸਵੰਧ, ਭਾਵੇਂ ਮਿੱਟੀ ਦਾ ਅਨਾਜ ਹੋਵੇ ਜਾਂ ਰੁੱਖਾਂ ਦਾ ਫਲ, ਯਾਹਵੇਹ ਦਾ ਹੈ, ਇਹ ਯਾਹਵੇਹ ਲਈ ਪਵਿੱਤਰ ਹੈ।
31ਜੋ ਕੋਈ ਵੀ ਆਪਣੇ ਦਸਵੰਧ ਵਿੱਚੋਂ ਕਿਸੇ ਨੂੰ ਛੁਡਾਉਂਦਾ ਹੈ, ਉਸਨੂੰ ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ ਦੇਵੇ।
32ਸਾਰੇ ਵੱਗ ਅਤੇ ਇੱਜੜ ਦਾ ਹਰ ਦਸਵੰਧ, ਹਰ ਦਸਵਾਂ ਜਾਨਵਰ ਜੋ ਚਰਵਾਹੇ ਦੇ ਡੰਡੇ ਹੇਠੋਂ ਲੰਘਦਾ ਹੈ, ਯਾਹਵੇਹ ਲਈ ਪਵਿੱਤਰ ਹੋਵੇਗਾ।
33ਉਹ ਉਸ ਨੂੰ ਨਾ ਛਾਂਟੇ, ਕਿ ਉਹ ਚੰਗਾ ਹੈ ਜਾਂ ਮਾੜਾ ਅਤੇ ਨਾ ਉਸ ਨੂੰ ਵਟਾਵੇ ਅਤੇ ਜੇਕਰ ਕੋਈ ਉਸ ਨੂੰ ਵਟਾਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣਗੇ, ਉਹ ਛੁਡਾਇਆ ਨਾ ਜਾਵੇ।’ ”