ਲੇਵਿਆਂ 27

ਜੇਕਰ ਉਸਦੀ ਉਮਰ ਇੱਕ ਮਹੀਨੇ ਤੋਂ ਪੰਜ ਸਾਲ ਤੱਕ ਹੋਵੇ, ਇੱਕ ਮੁੰਡੇ ਦਾ ਮੁੱਲ ਚਾਂਦੀ ਦੇ ਪੰਜ ਸ਼ੈਕੇਲ ਅਤੇ ਇੱਕ ਕੁੜੀ ਦਾ ਮੁੱਲ ਤਿੰਨ ਸ਼ੈਕੇਲ ਚਾਂਦੀ ਦੇ ਹਿਸਾਬ ਨਾਲ ਨਿਰਧਾਰਤ ਹੋਵੇ।

Leviticus 27:6 (UKJV) And if it be from a month old even unto five years old, then your estimation shall be of the male five shekels of silver, and for the female your estimation shall be three shekels of silver.

4ਇੱਕ ਔਰਤ ਲਈ, ਉਸਦਾ ਮੁੱਲ ਤੀਹ ਸ਼ੈਕੇਲ ਤੇ ਨਿਰਧਾਰਤ ਹੋਵੇ।

5ਪੰਜ ਤੋਂ ਵੀਹ ਸਾਲ ਦੀ ਉਮਰ ਦੇ ਵਿਅਕਤੀ ਲਈ, ਇੱਕ ਮਰਦ ਦਾ ਮੁੱਲ ਵੀਹ ਸ਼ੈਕੇਲ ਅਤੇ ਇੱਕ ਔਰਤ ਦਾ ਦਸ ਸ਼ੈਕੇਲ ਹੋਵੇ।

6ਜੇਕਰ ਉਸਦੀ ਉਮਰ ਇੱਕ ਮਹੀਨੇ ਤੋਂ ਪੰਜ ਸਾਲ ਤੱਕ ਹੋਵੇ, ਇੱਕ ਮੁੰਡੇ ਦਾ ਮੁੱਲ ਚਾਂਦੀ ਦੇ ਪੰਜ ਸ਼ੈਕੇਲ ਅਤੇ ਇੱਕ ਕੁੜੀ ਦਾ ਮੁੱਲ ਤਿੰਨ ਸ਼ੈਕੇਲ ਚਾਂਦੀ ਦੇ ਹਿਸਾਬ ਨਾਲ ਨਿਰਧਾਰਤ ਹੋਵੇ।

7ਸੱਠ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਲਈ, ਇੱਕ ਮਰਦ ਦਾ ਮੁੱਲ ਪੰਦਰਾਂ ਸ਼ੈਕੇਲ ਅਤੇ ਇੱਕ ਔਰਤ ਦਾ ਦਸ ਸ਼ੈਕੇਲ ਨਿਰਧਾਰਤ ਹੋਵੇ।

8ਜੇਕਰ ਕੋਈ ਵੀ ਸੁੱਖਣਾ ਦੇਣ ਵਾਲਾ ਵਿਅਕਤੀ ਨਿਰਧਾਰਤ ਰਕਮ ਦਾ ਭੁਗਤਾਨ ਕਰਨ ਲਈ ਬਹੁਤ ਗਰੀਬ ਹੈ, ਤਾਂ ਸਮਰਪਿਤ ਕੀਤਾ ਹੋਇਆ ਵਿਅਕਤੀ ਜਾਜਕ ਦੇ ਅੱਗੇ ਆਵੇ, ਅਤੇ ਜਾਜਕ ਉਸਦਾ ਮੁੱਲ ਠਹਿਰਾਵੇ ਅਰਥਾਤ ਸੁੱਖਣਾ ਸੁੱਖਣ ਵਾਲੇ ਦੀ ਸਮਰੱਥਾ ਦੇ ਅਨੁਸਾਰ ਉਸ ਦਾ ਮੁੱਲ ਠਹਿਰਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.