2“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇ ਕੋਈ ਸੁੱਖਣਾ ਸੁੱਖ ਕੇ ਕਿਸੇ ਮਨੁੱਖ ਨੂੰ ਯਾਹਵੇਹ ਦੇ ਲਈ ਅਰਪਣ ਕਰੇ ਤਾਂ ਤੇਰੇ ਠਹਿਰਾਏ ਹੋਵੇ ਮੁੱਲ ਦੇ ਅਨੁਸਾਰ ਉਹ ਯਾਹਵੇਹ ਦੇ ਹੋਣਗੇ।
3ਵੀਹ ਤੋਂ ਸੱਠ ਸਾਲ ਦੀ ਉਮਰ ਦੇ ਮਰਦ ਦੀ ਕੀਮਤ ਚਾਂਦੀ ਦੇ ਪੰਜਾਹ ਸ਼ੈਕੇਲ ਵਿੱਚ, ਪਵਿੱਤਰ ਸਥਾਨ ਦੇ ਸ਼ੈਕੇਲ ਅਨੁਸਾਰ ਨਿਰਧਾਰਤ ਕਰੋ।
4ਇੱਕ ਔਰਤ ਲਈ, ਉਸਦਾ ਮੁੱਲ ਤੀਹ ਸ਼ੈਕੇਲ ਤੇ ਨਿਰਧਾਰਤ ਹੋਵੇ।
5ਪੰਜ ਤੋਂ ਵੀਹ ਸਾਲ ਦੀ ਉਮਰ ਦੇ ਵਿਅਕਤੀ ਲਈ, ਇੱਕ ਮਰਦ ਦਾ ਮੁੱਲ ਵੀਹ ਸ਼ੈਕੇਲ ਅਤੇ ਇੱਕ ਔਰਤ ਦਾ ਦਸ ਸ਼ੈਕੇਲ ਹੋਵੇ।
6ਜੇਕਰ ਉਸਦੀ ਉਮਰ ਇੱਕ ਮਹੀਨੇ ਤੋਂ ਪੰਜ ਸਾਲ ਤੱਕ ਹੋਵੇ, ਇੱਕ ਮੁੰਡੇ ਦਾ ਮੁੱਲ ਚਾਂਦੀ ਦੇ ਪੰਜ ਸ਼ੈਕੇਲ ਅਤੇ ਇੱਕ ਕੁੜੀ ਦਾ ਮੁੱਲ ਤਿੰਨ ਸ਼ੈਕੇਲ ਚਾਂਦੀ ਦੇ ਹਿਸਾਬ ਨਾਲ ਨਿਰਧਾਰਤ ਹੋਵੇ।