ਲੇਵਿਆਂ 27

ਵੀਹ ਤੋਂ ਸੱਠ ਸਾਲ ਦੀ ਉਮਰ ਦੇ ਮਰਦ ਦੀ ਕੀਮਤ ਚਾਂਦੀ ਦੇ ਪੰਜਾਹ ਸ਼ੈਕੇਲ ਵਿੱਚ, ਪਵਿੱਤਰ ਸਥਾਨ ਦੇ ਸ਼ੈਕੇਲ ਅਨੁਸਾਰ ਨਿਰਧਾਰਤ ਕਰੋ।

Leviticus 27:3 (UKJV) And your estimation shall be of the male from twenty years old even unto sixty years old, even your estimation shall be fifty shekels of silver, after the shekel of the sanctuary.

1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

2“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇ ਕੋਈ ਸੁੱਖਣਾ ਸੁੱਖ ਕੇ ਕਿਸੇ ਮਨੁੱਖ ਨੂੰ ਯਾਹਵੇਹ ਦੇ ਲਈ ਅਰਪਣ ਕਰੇ ਤਾਂ ਤੇਰੇ ਠਹਿਰਾਏ ਹੋਵੇ ਮੁੱਲ ਦੇ ਅਨੁਸਾਰ ਉਹ ਯਾਹਵੇਹ ਦੇ ਹੋਣਗੇ।

3ਵੀਹ ਤੋਂ ਸੱਠ ਸਾਲ ਦੀ ਉਮਰ ਦੇ ਮਰਦ ਦੀ ਕੀਮਤ ਚਾਂਦੀ ਦੇ ਪੰਜਾਹ ਸ਼ੈਕੇਲ ਵਿੱਚ, ਪਵਿੱਤਰ ਸਥਾਨ ਦੇ ਸ਼ੈਕੇਲ ਅਨੁਸਾਰ ਨਿਰਧਾਰਤ ਕਰੋ।

4ਇੱਕ ਔਰਤ ਲਈ, ਉਸਦਾ ਮੁੱਲ ਤੀਹ ਸ਼ੈਕੇਲ ਤੇ ਨਿਰਧਾਰਤ ਹੋਵੇ।

5ਪੰਜ ਤੋਂ ਵੀਹ ਸਾਲ ਦੀ ਉਮਰ ਦੇ ਵਿਅਕਤੀ ਲਈ, ਇੱਕ ਮਰਦ ਦਾ ਮੁੱਲ ਵੀਹ ਸ਼ੈਕੇਲ ਅਤੇ ਇੱਕ ਔਰਤ ਦਾ ਦਸ ਸ਼ੈਕੇਲ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.