9ਸੁੱਖ-ਸਾਂਦ ਦੀ ਭੇਟ ਵਿੱਚੋਂ ਤੁਹਾਨੂੰ ਯਾਹਵੇਹ ਲਈ ਭੋਜਨ ਦੀ ਭੇਟ ਲਿਆਉਣੀ ਚਾਹੀਦੀ ਹੈ: ਉਹ ਇਸਦੀ ਚਰਬੀ ਅਤੇ ਰੀੜ੍ਹ ਦੀ ਹੱਡੀ ਤੋਂ ਚਰਬੀ ਵਾਲੀ ਪੂਛ ਨੂੰ ਵੱਖ ਕਰ ਦੇਵੇਗਾ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਸਾਰੀ ਚਰਬੀ ਜੋ ਆਂਦਰਾਂ ਉੱਤੇ ਹੈ।
10ਦੋਨਾਂ ਗੁਰਦਿਆਂ ਅਤੇ ਲੱਕ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰਨਾ।
11ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਸਾੜ ਦੇਵੇ, ਇਹ ਅੱਗ ਦੀ ਭੇਟ ਯਾਹਵੇਹ ਦੇ ਅੱਗੇ ਭੋਜ ਸਮਾਨ ਹੈ।
12“ ‘ਜੇ ਤੁਹਾਡੀ ਭੇਟ ਇੱਕ ਬੱਕਰੀ ਹੈ, ਤਾਂ ਤੁਸੀਂ ਇਸਨੂੰ ਯਾਹਵੇਹ ਅੱਗੇ ਪੇਸ਼ ਕਰੋ,
13ਆਪਣਾ ਹੱਥ ਉਸ ਦੇ ਸਿਰ ਉੱਤੇ ਰੱਖੋ ਅਤੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਇਸ ਨੂੰ ਵੱਢ ਸੁੱਟੋ। ਫਿਰ ਹਾਰੋਨ ਦੇ ਪੁੱਤਰ ਉਸਦਾ ਲਹੂ ਜਗਵੇਦੀ ਦੇ ਚੁਫੇਰੇ ਛਿੜਕਣ।