1“ ‘ਜੇਕਰ ਤੁਹਾਡਾ ਬਲੀਦਾਨ ਸੁੱਖ-ਸਾਂਦ ਦੀ ਭੇਟ ਹੋਵੇ ਅਤੇ ਉਹ ਆਪਣੇ ਵੱਗ ਵਿੱਚੋਂ ਕਿਸੇ ਜਾਨਵਰ ਦੀ ਬਲੀ ਚੜ੍ਹਾਵੇ, ਭਾਵੇਂ ਉਹ ਨਰ ਹੋਵੇ ਜਾਂ ਮਾਦਾ, ਤਾਂ ਉਹ ਯਾਹਵੇਹ ਨੂੰ ਦੋਸ਼ ਰਹਿਤ ਜਾਨਵਰ ਚੜ੍ਹਾਵੇ।
2ਤੂੰ ਆਪਣੀ ਭੇਟ ਦੇ ਸਿਰ ਉੱਤੇ ਆਪਣਾ ਹੱਥ ਰੱਖਣਾ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਵੱਢ ਦੇਣਾ। ਫਿਰ ਹਾਰੋਨ ਦੇ ਪੁੱਤਰ ਜਾਜਕ ਲਹੂ ਨੂੰ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ।
3ਅਤੇ ਜਦ ਕੋਈ ਸੁੱਖ-ਸਾਂਦ ਦੀ ਭੇਟ ਲੈ ਕੇ ਆਵੇ ਤਾਂ ਉਹ ਉਸ ਭੇਟ ਵਿੱਚੋਂ ਯਾਹਵੇਹ ਦੇ ਲਈ ਅੱਗ ਦੀ ਭੇਟ ਚੜ੍ਹਾਵੇ, ਅਰਥਾਤ ਉਹ ਅੰਦਰੂਨੀ ਅੰਗ ਅਤੇ ਸਾਰੀ ਚਰਬੀ ਜੋ ਉਹਨਾਂ ਨਾਲ ਜੁੜੀ ਹੋਈ ਹੈ,
4ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਹ ਨੂੰ ਗੁਰਦਿਆਂ ਸਮੇਤ ਵੱਖਰੀ ਕਰੀ।