ਲੇਵਿਆਂ 3

ਫਿਰ ਹਾਰੋਨ ਦੇ ਪੁੱਤਰ ਇਸ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਪਈ ਹੋਮ ਦੀ ਭੇਟ ਦੇ ਉੱਪਰ ਸਾੜ ਦੇਣ। ਇਹ ਇੱਕ ਭੋਜਨ ਦੀ ਭੇਟ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

Leviticus 3:5 (UKJV) And Aaron's sons shall burn it on the altar upon the burnt sacrifice, which is upon the wood that is on the fire: it is an offering made by fire, of a sweet savour unto the LORD.

3ਅਤੇ ਜਦ ਕੋਈ ਸੁੱਖ-ਸਾਂਦ ਦੀ ਭੇਟ ਲੈ ਕੇ ਆਵੇ ਤਾਂ ਉਹ ਉਸ ਭੇਟ ਵਿੱਚੋਂ ਯਾਹਵੇਹ ਦੇ ਲਈ ਅੱਗ ਦੀ ਭੇਟ ਚੜ੍ਹਾਵੇ, ਅਰਥਾਤ ਉਹ ਅੰਦਰੂਨੀ ਅੰਗ ਅਤੇ ਸਾਰੀ ਚਰਬੀ ਜੋ ਉਹਨਾਂ ਨਾਲ ਜੁੜੀ ਹੋਈ ਹੈ,

4ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਹ ਨੂੰ ਗੁਰਦਿਆਂ ਸਮੇਤ ਵੱਖਰੀ ਕਰੀ।

5ਫਿਰ ਹਾਰੋਨ ਦੇ ਪੁੱਤਰ ਇਸ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਪਈ ਹੋਮ ਦੀ ਭੇਟ ਦੇ ਉੱਪਰ ਸਾੜ ਦੇਣ। ਇਹ ਇੱਕ ਭੋਜਨ ਦੀ ਭੇਟ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

6“ ‘ਜੇ ਤੁਸੀਂ ਇੱਜੜ ਵਿੱਚੋਂ ਕਿਸੇ ਜਾਨਵਰ ਨੂੰ ਯਾਹਵੇਹ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਚੜ੍ਹਾਉਂਦੇ ਹੋ, ਤਾਂ ਤੁਸੀਂ ਇੱਕ ਨਰ ਜਾਂ ਮਾਦਾ ਦੋਸ਼ ਰਹਿਤ ਉਸਨੂੰ ਚੜ੍ਹਾਓ।

7ਜੇ ਤੁਸੀਂ ਇੱਕ ਲੇਲਾ ਚੜ੍ਹਾਉਂਦੇ ਹੋ, ਤਾਂ ਤੁਸੀਂ ਇਸਨੂੰ ਯਾਹਵੇਹ ਅੱਗੇ ਪੇਸ਼ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.