4ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਹ ਨੂੰ ਗੁਰਦਿਆਂ ਸਮੇਤ ਵੱਖਰੀ ਕਰੀ।
5ਫਿਰ ਹਾਰੋਨ ਦੇ ਪੁੱਤਰ ਇਸ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਪਈ ਹੋਮ ਦੀ ਭੇਟ ਦੇ ਉੱਪਰ ਸਾੜ ਦੇਣ। ਇਹ ਇੱਕ ਭੋਜਨ ਦੀ ਭੇਟ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।
6“ ‘ਜੇ ਤੁਸੀਂ ਇੱਜੜ ਵਿੱਚੋਂ ਕਿਸੇ ਜਾਨਵਰ ਨੂੰ ਯਾਹਵੇਹ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਚੜ੍ਹਾਉਂਦੇ ਹੋ, ਤਾਂ ਤੁਸੀਂ ਇੱਕ ਨਰ ਜਾਂ ਮਾਦਾ ਦੋਸ਼ ਰਹਿਤ ਉਸਨੂੰ ਚੜ੍ਹਾਓ।
7ਜੇ ਤੁਸੀਂ ਇੱਕ ਲੇਲਾ ਚੜ੍ਹਾਉਂਦੇ ਹੋ, ਤਾਂ ਤੁਸੀਂ ਇਸਨੂੰ ਯਾਹਵੇਹ ਅੱਗੇ ਪੇਸ਼ ਕਰੋ।
8ਆਪਣਾ ਹੱਥ ਉਸ ਭੇਟ ਦੇ ਸਿਰ ਉੱਤੇ ਰੱਖ ਅਤੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਇਸ ਨੂੰ ਵੱਢ ਸੁੱਟ। ਫਿਰ ਹਾਰੋਨ ਦੇ ਪੁੱਤਰ ਉਸਦਾ ਲਹੂ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ।