6“ ‘ਜੇ ਤੁਸੀਂ ਇੱਜੜ ਵਿੱਚੋਂ ਕਿਸੇ ਜਾਨਵਰ ਨੂੰ ਯਾਹਵੇਹ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਚੜ੍ਹਾਉਂਦੇ ਹੋ, ਤਾਂ ਤੁਸੀਂ ਇੱਕ ਨਰ ਜਾਂ ਮਾਦਾ ਦੋਸ਼ ਰਹਿਤ ਉਸਨੂੰ ਚੜ੍ਹਾਓ।
7ਜੇ ਤੁਸੀਂ ਇੱਕ ਲੇਲਾ ਚੜ੍ਹਾਉਂਦੇ ਹੋ, ਤਾਂ ਤੁਸੀਂ ਇਸਨੂੰ ਯਾਹਵੇਹ ਅੱਗੇ ਪੇਸ਼ ਕਰੋ।
8ਆਪਣਾ ਹੱਥ ਉਸ ਭੇਟ ਦੇ ਸਿਰ ਉੱਤੇ ਰੱਖ ਅਤੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਇਸ ਨੂੰ ਵੱਢ ਸੁੱਟ। ਫਿਰ ਹਾਰੋਨ ਦੇ ਪੁੱਤਰ ਉਸਦਾ ਲਹੂ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ।
9ਸੁੱਖ-ਸਾਂਦ ਦੀ ਭੇਟ ਵਿੱਚੋਂ ਤੁਹਾਨੂੰ ਯਾਹਵੇਹ ਲਈ ਭੋਜਨ ਦੀ ਭੇਟ ਲਿਆਉਣੀ ਚਾਹੀਦੀ ਹੈ: ਉਹ ਇਸਦੀ ਚਰਬੀ ਅਤੇ ਰੀੜ੍ਹ ਦੀ ਹੱਡੀ ਤੋਂ ਚਰਬੀ ਵਾਲੀ ਪੂਛ ਨੂੰ ਵੱਖ ਕਰ ਦੇਵੇਗਾ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਸਾਰੀ ਚਰਬੀ ਜੋ ਆਂਦਰਾਂ ਉੱਤੇ ਹੈ।
10ਦੋਨਾਂ ਗੁਰਦਿਆਂ ਅਤੇ ਲੱਕ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰਨਾ।