11ਪਰ ਬਲਦ ਦੀ ਖੱਲ ਅਤੇ ਉਸਦਾ ਸਾਰਾ ਮਾਸ, ਨਾਲ ਹੀ ਸਿਰ ਅਤੇ ਲੱਤਾਂ, ਅੰਦਰੂਨੀ ਅੰਗ ਅਤੇ ਅੰਤੜੀਆਂ,
12ਯਾਨੀ ਬਾਕੀ ਦੇ ਸਾਰੇ ਬਲਦ ਨੂੰ ਡੇਰੇ ਤੋਂ ਬਾਹਰ ਰਸਮੀ ਤੌਰ ਤੇ ਸਾਫ਼-ਸੁਥਰੀ ਥਾਂ ਤੇ ਲੈ ਜਾਣਾ ਚਾਹੀਦਾ ਹੈ, ਜਿੱਥੇ ਰਾਖ ਸੁੱਟੀ ਜਾਂਦੀ ਹੈ ਅਤੇ ਉੱਥੇ ਰਾਖ ਦੇ ਢੇਰ ਉੱਤੇ ਲੱਕੜ ਦੀ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
13“ ‘ਜੇ ਇਸਰਾਏਲੀ ਦੀ ਸਾਰੀ ਮੰਡਲੀ ਅਣਜਾਣੇ ਵਿੱਚ ਪਾਪ ਕਰੇ ਅਤੇ ਉਹ ਕਰਦੇ ਹਨ ਜੋ ਯਾਹਵੇਹ ਦੇ ਹੁਕਮਾਂ ਵਿੱਚ ਮਨ੍ਹਾ ਕੀਤਾ ਗਿਆ ਹੈ, ਭਾਵੇਂ ਕਿ ਸਾਰੀ ਮੰਡਲੀ ਇਸ ਮਾਮਲੇ ਤੋਂ ਅਣਜਾਣ ਹੈ, ਜਦੋਂ ਉਹਨਾਂ ਨੂੰ ਆਪਣੇ ਦੋਸ਼ ਦਾ ਅਹਿਸਾਸ ਹੁੰਦਾ ਹੈ,
14ਅਤੇ ਉਹਨਾਂ ਦਾ ਕੀਤਾ ਹੋਇਆ ਪਾਪ ਪਰਗਟ ਹੋ ਜਾਵੇ, ਮੰਡਲੀ ਇੱਕ ਬਲਦ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇ ਅਤੇ ਇਸਨੂੰ ਮੰਡਲੀ ਦੇ ਤੰਬੂ ਦੇ ਅੱਗੇ ਪੇਸ਼ ਕਰੇ।
15ਮੰਡਲੀ ਦੇ ਬਜ਼ੁਰਗਾਂ ਨੂੰ ਆਪਣੇ ਹੱਥਾਂ ਨੂੰ ਬਲਦ ਦੇ ਸਿਰ ਤੇ ਯਾਹਵੇਹ ਦੇ ਅੱਗੇ ਰੱਖਣ ਅਤੇ ਬਲਦ ਨੂੰ ਯਾਹਵੇਹ ਦੇ ਅੱਗੇ ਵੱਢਿਆ ਜਾਵੇ।