ਲੇਵਿਆਂ 4

ਫਿਰ ਉਸ ਬਲਦ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਸਨੂੰ ਸਾੜ ਦੇਵੇ ਜਿਵੇਂ ਉਸਨੇ ਪਹਿਲੇ ਬਲਦ ਨੂੰ ਸਾੜਿਆ ਸੀ। ਇਹ ਮੰਡਲੀ ਲਈ ਪਾਪ ਦੀ ਭੇਟ ਹੈ।

Leviticus 4:21 (UKJV) And he shall carry forth the bullock without the camp, and burn him as he burned the first bullock: it is a sin offering for the congregation.

19ਉਹ ਉਸ ਵਿੱਚੋਂ ਸਾਰੀ ਚਰਬੀ ਕੱਢ ਕੇ ਜਗਵੇਦੀ ਉੱਤੇ ਸਾੜ ਦੇਵੇ,

20ਅਤੇ ਜਿਸ ਤਰ੍ਹਾਂ ਉਸ ਨੇ ਪਾਪ ਬਲੀ ਦੀ ਭੇਟ ਦੇ ਬਲਦ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਉਹ ਇਸ ਬਲਦ ਨਾਲ ਕਰੇ, ਅਤੇ ਜਾਜਕ ਇਸਰਾਏਲੀਆਂ ਦੇ ਲਈ ਪ੍ਰਾਸਚਿਤ ਕਰੇ ਅਤੇ ਉਹਨਾਂ ਦਾ ਪਾਪ ਮਾਫ਼ ਕੀਤਾ ਜਾਵੇਗਾ।

21ਫਿਰ ਉਸ ਬਲਦ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਸਨੂੰ ਸਾੜ ਦੇਵੇ ਜਿਵੇਂ ਉਸਨੇ ਪਹਿਲੇ ਬਲਦ ਨੂੰ ਸਾੜਿਆ ਸੀ। ਇਹ ਮੰਡਲੀ ਲਈ ਪਾਪ ਦੀ ਭੇਟ ਹੈ।

22“ ‘ਜਦੋਂ ਕੋਈ ਆਗੂ ਅਣਜਾਣੇ ਵਿੱਚ ਪਾਪ ਕਰਦਾ ਹੈ ਅਤੇ ਉਹ ਕੰਮ ਕਰਦਾ ਹੈ ਜੋ ਯਾਹਵੇਹ ਉਸ ਦੇ ਪਰਮੇਸ਼ਵਰ ਦੇ ਹੁਕਮਾਂ ਵਿੱਚ ਮਨਾ ਕੀਤਾ ਗਿਆ ਹੈ, ਜਦੋਂ ਉਸਨੂੰ ਆਪਣੇ ਪਾਪ ਦਾ ਅਹਿਸਾਸ ਹੁੰਦਾ ਹੈ

23ਅਤੇ ਉਸਦਾ ਕੀਤਾ ਹੋਇਆ ਪਾਪ ਉਸ ਉੱਤੇ ਪ੍ਰਗਟ ਹੋ ਜਾਵੇ, ਤਾਂ ਉਹ ਦੋਸ਼ ਰਹਿਤ ਬੱਕਰਾ ਆਪਣੀ ਭੇਟ ਵਿੱਚ ਲਿਆਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.