ਲੇਵਿਆਂ 4

“ ‘ਜੇ ਆਮ ਜਨ ਅਣਜਾਣੇ ਵਿੱਚ ਪਾਪ ਕਰਦਾ ਹੈ ਅਤੇ ਉਹ ਕਰਦਾ ਹੈ ਜੋ ਯਾਹਵੇਹ ਦੇ ਹੁਕਮਾਂ ਤੋਂ ਬਾਹਰ ਹੈ, ਜਦੋਂ ਉਸਨੂੰ ਆਪਣੇ ਪਾਪ ਦਾ ਅਹਿਸਾਸ ਹੁੰਦਾ ਹੈ

Leviticus 4:27 (UKJV) And if any one of the common people sin through ignorance, while he does somewhat against any of the commandments of the LORD concerning things which ought not to be done, and be guilty;

25ਫਿਰ ਜਾਜਕ ਨੂੰ ਆਪਣੀ ਉਂਗਲੀ ਨਾਲ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲੈ ਕੇ ਅਤੇ ਇਸਨੂੰ ਹੋਮ ਦੀ ਬਲੀ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ, ਅਤੇ ਬਾਕੀ ਦੇ ਲਹੂ ਨੂੰ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ।

26ਉਹ ਸਾਰੀ ਚਰਬੀ ਨੂੰ ਜਗਵੇਦੀ ਉੱਤੇ ਸਾੜ ਦੇਵੇ ਜਿਵੇਂ ਉਸ ਨੇ ਸੁੱਖ-ਸਾਂਦ ਦੀ ਭੇਟ ਦੀ ਚਰਬੀ ਨੂੰ ਸਾੜਿਆ ਸੀ। ਇਸ ਤਰ੍ਹਾਂ ਜਾਜਕ ਆਗੂ ਦੇ ਪਾਪ ਲਈ ਪ੍ਰਾਸਚਿਤ ਕਰੇਗਾ ਅਤੇ ਉਸਨੂੰ ਮਾਫ਼ ਕੀਤਾ ਜਾਵੇਗਾ।

27“ ‘ਜੇ ਆਮ ਜਨ ਅਣਜਾਣੇ ਵਿੱਚ ਪਾਪ ਕਰਦਾ ਹੈ ਅਤੇ ਉਹ ਕਰਦਾ ਹੈ ਜੋ ਯਾਹਵੇਹ ਦੇ ਹੁਕਮਾਂ ਤੋਂ ਬਾਹਰ ਹੈ, ਜਦੋਂ ਉਸਨੂੰ ਆਪਣੇ ਪਾਪ ਦਾ ਅਹਿਸਾਸ ਹੁੰਦਾ ਹੈ

28ਅਤੇ ਉਸਦਾ ਪਾਪ ਉਸ ਉੱਤੇ ਪਰਗਟ ਹੋ ਜਾਵੇ, ਉਹ ਆਪਣੇ ਪਾਪ ਦੇ ਲਈ ਇੱਕ ਦੋਸ਼ ਰਹਿਤ ਬੱਕਰੀ ਭੇਟ ਵਜੋਂ ਲਿਆਵੇ।

29ਉਹ ਆਪਣਾ ਹੱਥ ਪਾਪ ਦੀ ਭੇਟ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਹੋਮ ਦੀ ਭੇਟ ਦੀ ਥਾਂ ਉੱਤੇ ਵੱਢ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.