27“ ‘ਜੇ ਆਮ ਜਨ ਅਣਜਾਣੇ ਵਿੱਚ ਪਾਪ ਕਰਦਾ ਹੈ ਅਤੇ ਉਹ ਕਰਦਾ ਹੈ ਜੋ ਯਾਹਵੇਹ ਦੇ ਹੁਕਮਾਂ ਤੋਂ ਬਾਹਰ ਹੈ, ਜਦੋਂ ਉਸਨੂੰ ਆਪਣੇ ਪਾਪ ਦਾ ਅਹਿਸਾਸ ਹੁੰਦਾ ਹੈ
28ਅਤੇ ਉਸਦਾ ਪਾਪ ਉਸ ਉੱਤੇ ਪਰਗਟ ਹੋ ਜਾਵੇ, ਉਹ ਆਪਣੇ ਪਾਪ ਦੇ ਲਈ ਇੱਕ ਦੋਸ਼ ਰਹਿਤ ਬੱਕਰੀ ਭੇਟ ਵਜੋਂ ਲਿਆਵੇ।
29ਉਹ ਆਪਣਾ ਹੱਥ ਪਾਪ ਦੀ ਭੇਟ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਹੋਮ ਦੀ ਭੇਟ ਦੀ ਥਾਂ ਉੱਤੇ ਵੱਢ ਦੇਵੇ।
30ਫਿਰ ਜਾਜਕ ਆਪਣੀ ਉਂਗਲੀ ਨਾਲ ਕੁਝ ਲਹੂ ਲਵੇ ਅਤੇ ਇਸਨੂੰ ਹੋਮ ਦੀ ਬਲੀ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ, ਅਤੇ ਬਾਕੀ ਦਾ ਖੂਨ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ।
31ਫਿਰ ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਉਹ ਉਸ ਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਯਾਹਵੇਹ ਦੇ ਅੱਗੇ ਉਸਨੂੰ ਸੁਗੰਧਤਾ ਕਰਕੇ ਜਗਵੇਦੀ ਸਾੜੇ। ਇਸ ਤਰ੍ਹਾਂ ਜਾਜਕ ਉਹਨਾਂ ਲਈ ਪ੍ਰਾਸਚਿਤ ਕਰੇਗਾ ਅਤੇ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ।