ਲੇਵਿਆਂ 4

“ ‘ਜੇ ਮਸਹ ਕੀਤਾ ਹੋਇਆ ਪ੍ਰਧਾਨ ਜਾਜਕ ਪਾਪ ਕਰਦਾ ਹੈ, ਤਾਂ ਉਹ ਲੋਕਾਂ ਉੱਤੇ ਦੋਸ਼ ਲਿਆਉਂਦਾ ਹੈ, ਤਾਂ ਉਹ ਆਪਣੇ ਕੀਤੇ ਹੋਏ ਪਾਪ ਲਈ ਇੱਕ ਦੋਸ਼ ਰਹਿਤ ਜੁਆਨ ਬਲਦ ਯਾਹਵੇਹ ਦੇ ਅੱਗੇ ਪਾਪ ਬਲੀ ਦੀ ਭੇਟ ਕਰਕੇ ਚੜ੍ਹਾਵੇ।

Leviticus 4:3 (UKJV) If the priest that is anointed do sin according to the sin of the people; then let him bring for his sin, which he has sinned, a young bullock without blemish unto the LORD for a sin offering.

1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

2“ਇਸਰਾਏਲੀਆਂ ਨੂੰ ਆਖ ਕਿ ਜਦੋਂ ਕੋਈ ਅਣਜਾਣੇ ਵਿੱਚ ਕੋਈ ਅਜਿਹਾ ਪਾਪ ਕਰਦਾ ਹੈ ਜਿਨ੍ਹਾਂ ਨੂੰ ਨਾ ਕਰਨ ਦਾ ਹੁਕਮ ਯਾਹਵੇਹ ਦਿੱਤਾ ਹੈ।

3“ ‘ਜੇ ਮਸਹ ਕੀਤਾ ਹੋਇਆ ਪ੍ਰਧਾਨ ਜਾਜਕ ਪਾਪ ਕਰਦਾ ਹੈ, ਤਾਂ ਉਹ ਲੋਕਾਂ ਉੱਤੇ ਦੋਸ਼ ਲਿਆਉਂਦਾ ਹੈ, ਤਾਂ ਉਹ ਆਪਣੇ ਕੀਤੇ ਹੋਏ ਪਾਪ ਲਈ ਇੱਕ ਦੋਸ਼ ਰਹਿਤ ਜੁਆਨ ਬਲਦ ਯਾਹਵੇਹ ਦੇ ਅੱਗੇ ਪਾਪ ਬਲੀ ਦੀ ਭੇਟ ਕਰਕੇ ਚੜ੍ਹਾਵੇ।

4ਉਹ ਬਲਦ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਯਾਹਵੇਹ ਦੇ ਅੱਗੇ ਪੇਸ਼ ਕਰੇ ਅਤੇ ਆਪਣਾ ਹੱਥ ਸਿਰ ਉੱਤੇ ਰੱਖੇ, ਅਤੇ ਉਸਨੂੰ ਯਾਹਵੇਹ ਅੱਗੇ ਵੱਢੇ।

5ਫਿਰ ਮਸਹ ਕੀਤੇ ਹੋਏ ਪ੍ਰਧਾਨ ਜਾਜਕ ਨੂੰ ਬਲਦ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਵਿੱਚ ਲੈ ਜਾਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.