ਲੇਵਿਆਂ 4

ਫਿਰ ਜਾਜਕ ਨੂੰ ਕੁਝ ਲਹੂ ਸੁਗੰਧਿਤ ਧੂਪ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਜੋ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਅੱਗੇ ਹੈ। ਬਲਦ ਦਾ ਬਾਕੀ ਲਹੂ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਹੋਮ ਦੀ ਬਲੀ ਦੀ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ।

Leviticus 4:7 (UKJV) And the priest shall put some of the blood upon the horns of the altar of sweet incense before the LORD, which is in the tabernacle of the congregation; and shall pour all the blood of the bullock at the bottom of the altar of the burnt offering, which is at the door of the tabernacle of the congregation.

5ਫਿਰ ਮਸਹ ਕੀਤੇ ਹੋਏ ਪ੍ਰਧਾਨ ਜਾਜਕ ਨੂੰ ਬਲਦ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਵਿੱਚ ਲੈ ਜਾਣਾ ਚਾਹੀਦਾ ਹੈ।

6ਜਾਜਕ ਆਪਣੀ ਉਂਗਲੀ ਨੂੰ ਲਹੂ ਵਿੱਚ ਡੁਬੋ ਕੇ ਅਤੇ ਇਸ ਵਿੱਚੋਂ ਕੁਝ ਨੂੰ ਪਵਿੱਤਰ ਅਸਥਾਨ ਦੇ ਪਰਦੇ ਦੇ ਸਾਹਮਣੇ ਯਾਹਵੇਹ ਦੇ ਅੱਗੇ ਸੱਤ ਵਾਰ ਛਿੜਕੇ।

7ਫਿਰ ਜਾਜਕ ਨੂੰ ਕੁਝ ਲਹੂ ਸੁਗੰਧਿਤ ਧੂਪ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਜੋ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਅੱਗੇ ਹੈ। ਬਲਦ ਦਾ ਬਾਕੀ ਲਹੂ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਹੋਮ ਦੀ ਬਲੀ ਦੀ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ।

8ਫਿਰ ਉਹ ਉਸ ਬਲਦ ਦੀ ਸਾਰੀ ਚਰਬੀ ਪਾਪ ਬਲੀ ਦੀ ਭੇਟ ਕਰਕੇ ਵੱਖਰੀ ਕਰੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਨਾਲ ਜੁੜੀ ਹੋਈ ਹੈ,

9ਦੋਨੋਂ ਗੁਰਦੇ ਲੱਕ ਉੱਤੇ ਜਿਹੜੀ ਚਰਬੀ ਹੈ, ਅਤੇ ਉਹ ਝਿੱਲੀ ਜਿਹੜੀ ਕਲੇਜੇ ਉੱਤੇ ਹੈ, ਉਸਨੂੰ ਗੁਰਦਿਆਂ ਸਮੇਤ ਵੱਖਰੀ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.