1“ ‘ਜੇਕਰ ਕੋਈ ਵਿਅਕਤੀ ਕਿਸੇ ਅਜਿਹੇ ਗੁਨਾਹ ਦਾ ਗਵਾਹ ਹੈ ਜਿਸਨੂੰ ਉਸਨੇ ਕਰਦੇ ਹੋਏ ਦੇਖਿਆ ਹੋਵੇ, ਜਾਂ ਉਸਨੂੰ ਇਸ ਗੁਨਾਹ ਦਾ ਪਤਾ ਹੈ, ਮਹਿਸੂਸ ਕੀਤਾ ਹੋਵੇ, ਅਤੇ ਜਨਤਕ ਤੌਰ ਤੇ ਅਜਿਹਾ ਕਰਨ ਦੀ ਸਹੁੰ ਖਾਣ ਤੋਂ ਬਾਅਦ ਵੀ ਇਸ ਬਾਰੇ ਚੁੱਪ ਰਹਿੰਦਾ ਹੈ, ਤਾਂ ਉਹ ਦੋਸ਼ੀ ਠਹਿਰੇਗਾ।
2“ ‘ਜੇਕਰ ਕੋਈ ਮਨੁੱਖ ਕਿਸੇ ਅਸ਼ੁੱਧ ਚੀਜ਼ ਨੂੰ ਛੂਹ ਲਵੇ, ਭਾਵੇਂ ਉਹ ਕਿਸੇ ਅਸ਼ੁੱਧ ਜੰਗਲੀ ਜਾਨਵਰ ਦੀ ਲਾਸ਼ ਹੋਵੇ, ਜਾਂ ਕਿਸੇ ਹੋਰ ਘਰੇਲੂ ਜਾਨਵਰ ਦੀ ਲਾਸ਼ ਹੋਵੇ, ਜਾਂ ਕਿਸੇ ਘਿਸਰਨ ਵਾਲੇ ਅਸ਼ੁੱਧ ਜੀਵ ਦੀ ਲਾਸ਼ ਹੋਵੇ, ਅਤੇ ਉਸਨੂੰ ਪਤਾ ਨਾ ਹੋਵੇ ਕਿ ਉਹ ਅਸ਼ੁੱਧ ਹੋ ਗਿਆ ਹੈ, ਪਰ ਫਿਰ ਉਸਨੂੰ ਇਸ ਬਾਰੇ ਪਤਾ ਲੱਗ ਜਾਵੇ, ਤਾਂ ਉਹ ਦੋਸ਼ੀ ਹੋਵੇਗਾ।
3ਜੇਕਰ ਉਹ ਕਿਸੇ ਵੀ ਮਨੁੱਖੀ ਗੰਦਗੀ ਨੂੰ ਛੂਹ ਲੈਂਦਾ ਹੈ, ਭਾਵੇਂ ਉਹ ਗੰਦਗੀ ਦੀ ਪ੍ਰਕਿਰਤੀ ਕੋਈ ਵੀ ਹੋਵੇ, ਅਤੇ ਉਹ ਇਸ ਨਾਲ ਅਪਵਿੱਤਰ ਹੋ ਜਾਂਦਾ ਹੈ ਅਤੇ ਉਸਨੂੰ ਇਸ ਬਾਰੇ ਪਤਾ ਨਹੀਂ ਹੁੰਦਾ, ਪਰ ਬਾਅਦ ਵਿੱਚ ਉਸਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਉਹ ਦੋਸ਼ੀ ਹੋ ਜਾਵੇਗਾ।
4ਜਾਂ ਜੇਕਰ ਕੋਈ ਵਿਅਕਤੀ ਬਿਨਾਂ ਸੋਚੇ ਸਮਝੇ ਕੁਝ ਕਰਨ ਦੀ ਸਹੁੰ ਖਾਂਦਾ ਹੈ, ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ (ਕਿਸੇ ਵੀ ਮਾਮਲੇ ਵਿੱਚ ਕੋਈ ਲਾਪਰਵਾਹੀ ਨਾਲ ਸਹੁੰ ਖਾ ਸਕਦਾ ਹੈ) ਤਾਂ ਜਿਸ ਵੇਲੇ ਉਸਨੂੰ ਖ਼ਬਰ ਹੋਵੇ ਤਦ ਉਹ ਇੰਨ੍ਹਾਂ ਗੱਲਾਂ ਵਿੱਚ ਦੋਸ਼ੀ ਠਹਿਰੇਗਾ।
5ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਇਹਨਾਂ ਵਿੱਚੋਂ ਕਿਸੇ ਵੀ ਮਾਮਲੇ ਵਿੱਚ ਦੋਸ਼ੀ ਹਨ, ਤਾਂ ਉਸਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਉਸਨੇ ਕਿਸ ਤਰੀਕੇ ਨਾਲ ਪਾਪ ਕੀਤਾ ਹੈ।