ਲੇਵਿਆਂ 5

“ ‘ਜੇਕਰ ਕੋਈ ਵਿਅਕਤੀ ਕਿਸੇ ਅਜਿਹੇ ਗੁਨਾਹ ਦਾ ਗਵਾਹ ਹੈ ਜਿਸਨੂੰ ਉਸਨੇ ਕਰਦੇ ਹੋਏ ਦੇਖਿਆ ਹੋਵੇ, ਜਾਂ ਉਸਨੂੰ ਇਸ ਗੁਨਾਹ ਦਾ ਪਤਾ ਹੈ, ਮਹਿਸੂਸ ਕੀਤਾ ਹੋਵੇ, ਅਤੇ ਜਨਤਕ ਤੌਰ ਤੇ ਅਜਿਹਾ ਕਰਨ ਦੀ ਸਹੁੰ ਖਾਣ ਤੋਂ ਬਾਅਦ ਵੀ ਇਸ ਬਾਰੇ ਚੁੱਪ ਰਹਿੰਦਾ ਹੈ, ਤਾਂ ਉਹ ਦੋਸ਼ੀ ਠਹਿਰੇਗਾ।

Leviticus 5:1 (UKJV) And if a soul sin, and hear the voice of swearing, and is a witness, whether he has seen or known of it; if he do not utter it, then he shall bear his iniquity.

1“ ‘ਜੇਕਰ ਕੋਈ ਵਿਅਕਤੀ ਕਿਸੇ ਅਜਿਹੇ ਗੁਨਾਹ ਦਾ ਗਵਾਹ ਹੈ ਜਿਸਨੂੰ ਉਸਨੇ ਕਰਦੇ ਹੋਏ ਦੇਖਿਆ ਹੋਵੇ, ਜਾਂ ਉਸਨੂੰ ਇਸ ਗੁਨਾਹ ਦਾ ਪਤਾ ਹੈ, ਮਹਿਸੂਸ ਕੀਤਾ ਹੋਵੇ, ਅਤੇ ਜਨਤਕ ਤੌਰ ਤੇ ਅਜਿਹਾ ਕਰਨ ਦੀ ਸਹੁੰ ਖਾਣ ਤੋਂ ਬਾਅਦ ਵੀ ਇਸ ਬਾਰੇ ਚੁੱਪ ਰਹਿੰਦਾ ਹੈ, ਤਾਂ ਉਹ ਦੋਸ਼ੀ ਠਹਿਰੇਗਾ।

2“ ‘ਜੇਕਰ ਕੋਈ ਮਨੁੱਖ ਕਿਸੇ ਅਸ਼ੁੱਧ ਚੀਜ਼ ਨੂੰ ਛੂਹ ਲਵੇ, ਭਾਵੇਂ ਉਹ ਕਿਸੇ ਅਸ਼ੁੱਧ ਜੰਗਲੀ ਜਾਨਵਰ ਦੀ ਲਾਸ਼ ਹੋਵੇ, ਜਾਂ ਕਿਸੇ ਹੋਰ ਘਰੇਲੂ ਜਾਨਵਰ ਦੀ ਲਾਸ਼ ਹੋਵੇ, ਜਾਂ ਕਿਸੇ ਘਿਸਰਨ ਵਾਲੇ ਅਸ਼ੁੱਧ ਜੀਵ ਦੀ ਲਾਸ਼ ਹੋਵੇ, ਅਤੇ ਉਸਨੂੰ ਪਤਾ ਨਾ ਹੋਵੇ ਕਿ ਉਹ ਅਸ਼ੁੱਧ ਹੋ ਗਿਆ ਹੈ, ਪਰ ਫਿਰ ਉਸਨੂੰ ਇਸ ਬਾਰੇ ਪਤਾ ਲੱਗ ਜਾਵੇ, ਤਾਂ ਉਹ ਦੋਸ਼ੀ ਹੋਵੇਗਾ।

3ਜੇਕਰ ਉਹ ਕਿਸੇ ਵੀ ਮਨੁੱਖੀ ਗੰਦਗੀ ਨੂੰ ਛੂਹ ਲੈਂਦਾ ਹੈ, ਭਾਵੇਂ ਉਹ ਗੰਦਗੀ ਦੀ ਪ੍ਰਕਿਰਤੀ ਕੋਈ ਵੀ ਹੋਵੇ, ਅਤੇ ਉਹ ਇਸ ਨਾਲ ਅਪਵਿੱਤਰ ਹੋ ਜਾਂਦਾ ਹੈ ਅਤੇ ਉਸਨੂੰ ਇਸ ਬਾਰੇ ਪਤਾ ਨਹੀਂ ਹੁੰਦਾ, ਪਰ ਬਾਅਦ ਵਿੱਚ ਉਸਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਉਹ ਦੋਸ਼ੀ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.