ਲੇਵਿਆਂ 5

ਅਤੇ ਪਾਪ ਦੀ ਭੇਟ ਦੇ ਲਹੂ ਦਾ ਕੁਝ ਹਿੱਸਾ ਜਗਵੇਦੀ ਦੇ ਉੱਪਰ ਛਿੜ ਦੇਵੇ ਨਾਲ ਹੀ ਬਾਕੀ ਦਾ ਲਹੂ ਜਗਵੇਦੀ ਦੇ ਹੇਠਲੇ ਹਿੱਸੇ ਤੋਂ ਬਾਹਰ ਕੱਢ ਦੇਵੇ, ਇਹ ਇੱਕ ਪਾਪ ਦੀ ਭੇਟ ਹੈ।

Leviticus 5:9 (UKJV) And he shall sprinkle of the blood of the sin offering upon the side of the altar; and the rest of the blood shall be wrung out at the bottom of the altar: it is a sin offering.

7“ ‘ਕੋਈ ਵੀ ਵਿਅਕਤੀ ਜੋ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ, ਉਹ ਆਪਣੇ ਪਾਪ ਦੇ ਜੁਰਮਾਨੇ ਵਜੋਂ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਯਾਹਵੇਹ ਕੋਲ ਲਿਆਵੇ, ਇੱਕ ਪਾਪ ਦੀ ਭੇਟ ਲਈ ਅਤੇ ਦੂਜਾ ਹੋਮ ਦੀ ਭੇਟ ਲਈ।

8ਉਹਨਾਂ ਨੂੰ ਜਾਜਕ ਕੋਲ ਲਿਆਵੇ, ਜੋ ਪਹਿਲਾਂ ਉਸ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇ। ਉਹ ਇਸ ਦੇ ਸਿਰ ਨੂੰ ਇਸਦੀ ਗਰਦਨ ਤੋਂ ਲਾਹ ਲਵੇ, ਪਰ ਉਸ ਨੂੰ ਚੀਰ ਕੇ ਵੱਖੋ-ਵੱਖ ਨਾ ਕਰੇ।

9ਅਤੇ ਪਾਪ ਦੀ ਭੇਟ ਦੇ ਲਹੂ ਦਾ ਕੁਝ ਹਿੱਸਾ ਜਗਵੇਦੀ ਦੇ ਉੱਪਰ ਛਿੜ ਦੇਵੇ ਨਾਲ ਹੀ ਬਾਕੀ ਦਾ ਲਹੂ ਜਗਵੇਦੀ ਦੇ ਹੇਠਲੇ ਹਿੱਸੇ ਤੋਂ ਬਾਹਰ ਕੱਢ ਦੇਵੇ, ਇਹ ਇੱਕ ਪਾਪ ਦੀ ਭੇਟ ਹੈ।

10ਫਿਰ ਜਾਜਕ ਦੂਜੇ ਨੂੰ ਹੋਮ ਦੀ ਭੇਟ ਵਜੋਂ ਨਿਰਧਾਰਤ ਤਰੀਕੇ ਨਾਲ ਚੜ੍ਹਾਵੇ ਅਤੇ ਉਹਨਾਂ ਦੇ ਪਾਪ ਲਈ ਪ੍ਰਾਸਚਿਤ ਕਰੇ ਅਤੇ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ।

11“ ‘ਜੇ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਨਹੀਂ ਲੈ ਸਕਦਾ, ਤਾਂ ਉਹਨਾਂ ਨੂੰ ਆਪਣੇ ਪਾਪ ਦੀ ਭੇਟ ਵਜੋਂ ਸਭ ਤੋਂ ਵੱਧੀਆ ਆਟੇ ਦਾ ਇੱਕ ਕਿੱਲੋ ਹਿੱਸਾ ਪਾਪ ਦੀ ਭੇਟ ਵਜੋਂ ਲਿਆਵੇ ਅਤੇ ਉਹ ਇਸ ਉੱਤੇ ਜ਼ੈਤੂਨ ਦਾ ਤੇਲ ਨਾ ਪਾਵੇ, ਨਾ ਲੁਬਾਨ ਰੱਖੇ, ਕਿਉਂਕਿ ਇਹ ਪਾਪ ਦੀ ਭੇਟ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.