ਲੇਵਿਆਂ 5

“ ‘ਕੋਈ ਵੀ ਵਿਅਕਤੀ ਜੋ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ, ਉਹ ਆਪਣੇ ਪਾਪ ਦੇ ਜੁਰਮਾਨੇ ਵਜੋਂ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਯਾਹਵੇਹ ਕੋਲ ਲਿਆਵੇ, ਇੱਕ ਪਾਪ ਦੀ ਭੇਟ ਲਈ ਅਤੇ ਦੂਜਾ ਹੋਮ ਦੀ ਭੇਟ ਲਈ।

Leviticus 5:7 (UKJV) And if he be not able to bring a lamb, then he shall bring for his trespass, which he has committed, two turtledoves, or two young pigeons, unto the LORD; one for a sin offering, and the other for a burnt offering.

5ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਇਹਨਾਂ ਵਿੱਚੋਂ ਕਿਸੇ ਵੀ ਮਾਮਲੇ ਵਿੱਚ ਦੋਸ਼ੀ ਹਨ, ਤਾਂ ਉਸਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਉਸਨੇ ਕਿਸ ਤਰੀਕੇ ਨਾਲ ਪਾਪ ਕੀਤਾ ਹੈ।

6ਉਹਨਾਂ ਦੁਆਰਾ ਕੀਤੇ ਗਏ ਪਾਪ ਦੀ ਸਜ਼ਾ ਵਜੋਂ, ਉਹ ਇੱਜੜ ਵਿੱਚੋਂ ਇੱਕ ਲੇਲਾ ਜਾਂ ਬੱਕਰੀ ਇੱਕ ਪਾਪ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਲਿਆਵੇ ਅਤੇ ਜਾਜਕ ਉਹਨਾਂ ਦੇ ਪਾਪ ਲਈ ਪ੍ਰਾਸਚਿਤ ਕਰੇ।

7“ ‘ਕੋਈ ਵੀ ਵਿਅਕਤੀ ਜੋ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ, ਉਹ ਆਪਣੇ ਪਾਪ ਦੇ ਜੁਰਮਾਨੇ ਵਜੋਂ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਯਾਹਵੇਹ ਕੋਲ ਲਿਆਵੇ, ਇੱਕ ਪਾਪ ਦੀ ਭੇਟ ਲਈ ਅਤੇ ਦੂਜਾ ਹੋਮ ਦੀ ਭੇਟ ਲਈ।

8ਉਹਨਾਂ ਨੂੰ ਜਾਜਕ ਕੋਲ ਲਿਆਵੇ, ਜੋ ਪਹਿਲਾਂ ਉਸ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇ। ਉਹ ਇਸ ਦੇ ਸਿਰ ਨੂੰ ਇਸਦੀ ਗਰਦਨ ਤੋਂ ਲਾਹ ਲਵੇ, ਪਰ ਉਸ ਨੂੰ ਚੀਰ ਕੇ ਵੱਖੋ-ਵੱਖ ਨਾ ਕਰੇ।

9ਅਤੇ ਪਾਪ ਦੀ ਭੇਟ ਦੇ ਲਹੂ ਦਾ ਕੁਝ ਹਿੱਸਾ ਜਗਵੇਦੀ ਦੇ ਉੱਪਰ ਛਿੜ ਦੇਵੇ ਨਾਲ ਹੀ ਬਾਕੀ ਦਾ ਲਹੂ ਜਗਵੇਦੀ ਦੇ ਹੇਠਲੇ ਹਿੱਸੇ ਤੋਂ ਬਾਹਰ ਕੱਢ ਦੇਵੇ, ਇਹ ਇੱਕ ਪਾਪ ਦੀ ਭੇਟ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.