ਲੇਵਿਆਂ 5

ਉਹਨਾਂ ਦੁਆਰਾ ਕੀਤੇ ਗਏ ਪਾਪ ਦੀ ਸਜ਼ਾ ਵਜੋਂ, ਉਹ ਇੱਜੜ ਵਿੱਚੋਂ ਇੱਕ ਲੇਲਾ ਜਾਂ ਬੱਕਰੀ ਇੱਕ ਪਾਪ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਲਿਆਵੇ ਅਤੇ ਜਾਜਕ ਉਹਨਾਂ ਦੇ ਪਾਪ ਲਈ ਪ੍ਰਾਸਚਿਤ ਕਰੇ।

Leviticus 5:6 (UKJV) And he shall bring his trespass offering unto the LORD for his sin which he has sinned, a female from the flock, a lamb or a kid of the goats, for a sin offering; and the priest shall make an atonement for him concerning his sin.

4ਜਾਂ ਜੇਕਰ ਕੋਈ ਵਿਅਕਤੀ ਬਿਨਾਂ ਸੋਚੇ ਸਮਝੇ ਕੁਝ ਕਰਨ ਦੀ ਸਹੁੰ ਖਾਂਦਾ ਹੈ, ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ (ਕਿਸੇ ਵੀ ਮਾਮਲੇ ਵਿੱਚ ਕੋਈ ਲਾਪਰਵਾਹੀ ਨਾਲ ਸਹੁੰ ਖਾ ਸਕਦਾ ਹੈ) ਤਾਂ ਜਿਸ ਵੇਲੇ ਉਸਨੂੰ ਖ਼ਬਰ ਹੋਵੇ ਤਦ ਉਹ ਇੰਨ੍ਹਾਂ ਗੱਲਾਂ ਵਿੱਚ ਦੋਸ਼ੀ ਠਹਿਰੇਗਾ।

5ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਇਹਨਾਂ ਵਿੱਚੋਂ ਕਿਸੇ ਵੀ ਮਾਮਲੇ ਵਿੱਚ ਦੋਸ਼ੀ ਹਨ, ਤਾਂ ਉਸਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਉਸਨੇ ਕਿਸ ਤਰੀਕੇ ਨਾਲ ਪਾਪ ਕੀਤਾ ਹੈ।

6ਉਹਨਾਂ ਦੁਆਰਾ ਕੀਤੇ ਗਏ ਪਾਪ ਦੀ ਸਜ਼ਾ ਵਜੋਂ, ਉਹ ਇੱਜੜ ਵਿੱਚੋਂ ਇੱਕ ਲੇਲਾ ਜਾਂ ਬੱਕਰੀ ਇੱਕ ਪਾਪ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਲਿਆਵੇ ਅਤੇ ਜਾਜਕ ਉਹਨਾਂ ਦੇ ਪਾਪ ਲਈ ਪ੍ਰਾਸਚਿਤ ਕਰੇ।

7“ ‘ਕੋਈ ਵੀ ਵਿਅਕਤੀ ਜੋ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ, ਉਹ ਆਪਣੇ ਪਾਪ ਦੇ ਜੁਰਮਾਨੇ ਵਜੋਂ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਯਾਹਵੇਹ ਕੋਲ ਲਿਆਵੇ, ਇੱਕ ਪਾਪ ਦੀ ਭੇਟ ਲਈ ਅਤੇ ਦੂਜਾ ਹੋਮ ਦੀ ਭੇਟ ਲਈ।

8ਉਹਨਾਂ ਨੂੰ ਜਾਜਕ ਕੋਲ ਲਿਆਵੇ, ਜੋ ਪਹਿਲਾਂ ਉਸ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇ। ਉਹ ਇਸ ਦੇ ਸਿਰ ਨੂੰ ਇਸਦੀ ਗਰਦਨ ਤੋਂ ਲਾਹ ਲਵੇ, ਪਰ ਉਸ ਨੂੰ ਚੀਰ ਕੇ ਵੱਖੋ-ਵੱਖ ਨਾ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.