ਲੇਵਿਆਂ 6

“ਜੇ ਕੋਈ ਮਨੁੱਖ ਯਾਹਵੇਹ ਦੇ ਵਿਰੁੱਧ ਪਾਪ ਕਰਕੇ ਦੋਸ਼ੀ ਠਹਿਰੇ ਅਤੇ ਆਪਣੇ ਗੁਆਂਢੀ ਨਾਲ ਗਿਰਵੀ ਰੱਖੀ ਹੋਈ ਵਸਤੂ, ਲੈਣ ਦੇਣ ਅਤੇ ਠੱਗੀ ਦੇ ਮਾਮਲੇ ਵਿੱਚ ਉਸ ਨਾਲ ਧੋਖਾ ਕਰੇ ਜਾਂ ਉਸ ਨੂੰ ਲੁੱਟੇ,

Leviticus 6:2 (UKJV) If a soul sin, and commit a trespass against the LORD, and lie unto his neighbour in that which was delivered him to keep, or in fellowship, or in a thing taken away by violence, or has deceived his neighbour;

1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

2“ਜੇ ਕੋਈ ਮਨੁੱਖ ਯਾਹਵੇਹ ਦੇ ਵਿਰੁੱਧ ਪਾਪ ਕਰਕੇ ਦੋਸ਼ੀ ਠਹਿਰੇ ਅਤੇ ਆਪਣੇ ਗੁਆਂਢੀ ਨਾਲ ਗਿਰਵੀ ਰੱਖੀ ਹੋਈ ਵਸਤੂ, ਲੈਣ ਦੇਣ ਅਤੇ ਠੱਗੀ ਦੇ ਮਾਮਲੇ ਵਿੱਚ ਉਸ ਨਾਲ ਧੋਖਾ ਕਰੇ ਜਾਂ ਉਸ ਨੂੰ ਲੁੱਟੇ,

3ਜਾਂ ਗੁੰਮ ਹੋਈ ਚੀਜ਼ ਉਸਨੂੰ ਲੱਭੇ, ਅਤੇ ਇਸ ਬਾਰੇ ਝੂਠ ਬੋਲੇ, ਜਾਂ ਉਹ ਕਿਸੇ ਅਜਿਹੇ ਪਾਪ ਬਾਰੇ ਝੂਠੀ ਸਹੁੰ ਖਾਵੇ ਜੋ ਲੋਕ ਕਰ ਸਕਦੇ ਹਨ,

4ਜਦੋਂ ਉਹ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਦਾ ਪਾਪ ਕਰਨ, ਅਤੇ ਆਪਣੇ ਗੁਨਾਹ ਦਾ ਅਹਿਸਾਸ ਕਰਦੇ ਹਨ, ਤਾਂ ਉਹ ਉਸ ਚੀਜ਼ਾਂ ਨੂੰ ਵਾਪਸ ਕਰ ਦੇਣ, ਜੋ ਉਹਨਾਂ ਨੇ ਚੋਰੀ ਕੀਤੀ ਹੋਵੇ ਜਾਂ ਜ਼ਬਰਦਸਤੀ ਰੱਖ ਲਈ ਹੋਵੇ, ਜਾਂ ਉਹਨਾਂ ਨੂੰ ਜੋ ਸੌਂਪਿਆ ਗਿਆ ਸੀ, ਜਾਂ ਉਹਨਾਂ ਨੂੰ ਉਹ ਚੀਜ਼ ਮਿਲ ਗਈ ਜੋ ਉਹਨਾਂ ਨੇ ਗੁਆ ਦਿੱਤੀ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.