ਲੇਵਿਆਂ 6

ਜਦੋਂ ਉਹ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਦਾ ਪਾਪ ਕਰਨ, ਅਤੇ ਆਪਣੇ ਗੁਨਾਹ ਦਾ ਅਹਿਸਾਸ ਕਰਦੇ ਹਨ, ਤਾਂ ਉਹ ਉਸ ਚੀਜ਼ਾਂ ਨੂੰ ਵਾਪਸ ਕਰ ਦੇਣ, ਜੋ ਉਹਨਾਂ ਨੇ ਚੋਰੀ ਕੀਤੀ ਹੋਵੇ ਜਾਂ ਜ਼ਬਰਦਸਤੀ ਰੱਖ ਲਈ ਹੋਵੇ, ਜਾਂ ਉਹਨਾਂ ਨੂੰ ਜੋ ਸੌਂਪਿਆ ਗਿਆ ਸੀ, ਜਾਂ ਉਹਨਾਂ ਨੂੰ ਉਹ ਚੀਜ਼ ਮਿਲ ਗਈ ਜੋ ਉਹਨਾਂ ਨੇ ਗੁਆ ਦਿੱਤੀ ਸੀ,

Leviticus 6:4 (UKJV) Then it shall be, because he has sinned, and is guilty, that he shall restore that which he took violently away, or the thing which he has deceitfully got, or that which was delivered him to keep, or the lost thing which he found,

2“ਜੇ ਕੋਈ ਮਨੁੱਖ ਯਾਹਵੇਹ ਦੇ ਵਿਰੁੱਧ ਪਾਪ ਕਰਕੇ ਦੋਸ਼ੀ ਠਹਿਰੇ ਅਤੇ ਆਪਣੇ ਗੁਆਂਢੀ ਨਾਲ ਗਿਰਵੀ ਰੱਖੀ ਹੋਈ ਵਸਤੂ, ਲੈਣ ਦੇਣ ਅਤੇ ਠੱਗੀ ਦੇ ਮਾਮਲੇ ਵਿੱਚ ਉਸ ਨਾਲ ਧੋਖਾ ਕਰੇ ਜਾਂ ਉਸ ਨੂੰ ਲੁੱਟੇ,

3ਜਾਂ ਗੁੰਮ ਹੋਈ ਚੀਜ਼ ਉਸਨੂੰ ਲੱਭੇ, ਅਤੇ ਇਸ ਬਾਰੇ ਝੂਠ ਬੋਲੇ, ਜਾਂ ਉਹ ਕਿਸੇ ਅਜਿਹੇ ਪਾਪ ਬਾਰੇ ਝੂਠੀ ਸਹੁੰ ਖਾਵੇ ਜੋ ਲੋਕ ਕਰ ਸਕਦੇ ਹਨ,

4ਜਦੋਂ ਉਹ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਦਾ ਪਾਪ ਕਰਨ, ਅਤੇ ਆਪਣੇ ਗੁਨਾਹ ਦਾ ਅਹਿਸਾਸ ਕਰਦੇ ਹਨ, ਤਾਂ ਉਹ ਉਸ ਚੀਜ਼ਾਂ ਨੂੰ ਵਾਪਸ ਕਰ ਦੇਣ, ਜੋ ਉਹਨਾਂ ਨੇ ਚੋਰੀ ਕੀਤੀ ਹੋਵੇ ਜਾਂ ਜ਼ਬਰਦਸਤੀ ਰੱਖ ਲਈ ਹੋਵੇ, ਜਾਂ ਉਹਨਾਂ ਨੂੰ ਜੋ ਸੌਂਪਿਆ ਗਿਆ ਸੀ, ਜਾਂ ਉਹਨਾਂ ਨੂੰ ਉਹ ਚੀਜ਼ ਮਿਲ ਗਈ ਜੋ ਉਹਨਾਂ ਨੇ ਗੁਆ ਦਿੱਤੀ ਸੀ,

5ਜਾਂ ਕੋਈ ਵੀ ਵਸਤੂ ਹੋਵੇ ਜਿਸ ਬਾਰੇ ਉਹਨਾਂ ਨੇ ਝੂਠੀ ਸਹੁੰ ਚੱਕੀ ਹੋਵੇ, ਤਾਂ ਜਿਸ ਦਿਨ ਉਸ ਨੂੰ ਇਹ ਖ਼ਬਰ ਹੋਵੇ ਕਿ ਉਹ ਦੋਸ਼ੀ ਹੈ ਤਾਂ ਉਹ ਉਸਨੂੰ ਉਸੇ ਤਰ੍ਹਾਂ ਹੀ ਸਗੋਂ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਦੇ ਸੁਆਮੀ ਨੂੰ ਮੋੜ ਦੇਵੇ।

6ਅਤੇ ਉਹ ਯਾਹਵੇਹ ਦੇ ਅੱਗੇ ਆਪਣੀ ਦੋਸ਼ ਬਲੀ ਦੀ ਭੇਟ ਲਈ ਇੱਜੜ ਵਿੱਚੋਂ ਦੋਸ਼ ਰਹਿਤ ਇੱਕ ਭੇਡੂ ਜਾਜਕ ਦੇ ਕੋਲ ਲਿਆਵੇ, ਉਸ ਦਾ ਮੁੱਲ ਓਨਾ ਹੀ ਹੋਵੇ ਜਿਨ੍ਹਾਂ ਜਾਜਕ ਠਹਿਰਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.