3ਜਾਂ ਗੁੰਮ ਹੋਈ ਚੀਜ਼ ਉਸਨੂੰ ਲੱਭੇ, ਅਤੇ ਇਸ ਬਾਰੇ ਝੂਠ ਬੋਲੇ, ਜਾਂ ਉਹ ਕਿਸੇ ਅਜਿਹੇ ਪਾਪ ਬਾਰੇ ਝੂਠੀ ਸਹੁੰ ਖਾਵੇ ਜੋ ਲੋਕ ਕਰ ਸਕਦੇ ਹਨ,
4ਜਦੋਂ ਉਹ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਦਾ ਪਾਪ ਕਰਨ, ਅਤੇ ਆਪਣੇ ਗੁਨਾਹ ਦਾ ਅਹਿਸਾਸ ਕਰਦੇ ਹਨ, ਤਾਂ ਉਹ ਉਸ ਚੀਜ਼ਾਂ ਨੂੰ ਵਾਪਸ ਕਰ ਦੇਣ, ਜੋ ਉਹਨਾਂ ਨੇ ਚੋਰੀ ਕੀਤੀ ਹੋਵੇ ਜਾਂ ਜ਼ਬਰਦਸਤੀ ਰੱਖ ਲਈ ਹੋਵੇ, ਜਾਂ ਉਹਨਾਂ ਨੂੰ ਜੋ ਸੌਂਪਿਆ ਗਿਆ ਸੀ, ਜਾਂ ਉਹਨਾਂ ਨੂੰ ਉਹ ਚੀਜ਼ ਮਿਲ ਗਈ ਜੋ ਉਹਨਾਂ ਨੇ ਗੁਆ ਦਿੱਤੀ ਸੀ,
5ਜਾਂ ਕੋਈ ਵੀ ਵਸਤੂ ਹੋਵੇ ਜਿਸ ਬਾਰੇ ਉਹਨਾਂ ਨੇ ਝੂਠੀ ਸਹੁੰ ਚੱਕੀ ਹੋਵੇ, ਤਾਂ ਜਿਸ ਦਿਨ ਉਸ ਨੂੰ ਇਹ ਖ਼ਬਰ ਹੋਵੇ ਕਿ ਉਹ ਦੋਸ਼ੀ ਹੈ ਤਾਂ ਉਹ ਉਸਨੂੰ ਉਸੇ ਤਰ੍ਹਾਂ ਹੀ ਸਗੋਂ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਦੇ ਸੁਆਮੀ ਨੂੰ ਮੋੜ ਦੇਵੇ।
6ਅਤੇ ਉਹ ਯਾਹਵੇਹ ਦੇ ਅੱਗੇ ਆਪਣੀ ਦੋਸ਼ ਬਲੀ ਦੀ ਭੇਟ ਲਈ ਇੱਜੜ ਵਿੱਚੋਂ ਦੋਸ਼ ਰਹਿਤ ਇੱਕ ਭੇਡੂ ਜਾਜਕ ਦੇ ਕੋਲ ਲਿਆਵੇ, ਉਸ ਦਾ ਮੁੱਲ ਓਨਾ ਹੀ ਹੋਵੇ ਜਿਨ੍ਹਾਂ ਜਾਜਕ ਠਹਿਰਾਵੇ।
7ਇਸ ਤਰ੍ਹਾਂ ਜਾਜਕ ਉਹਨਾਂ ਲਈ ਯਾਹਵੇਹ ਦੇ ਸਾਹਮਣੇ ਪ੍ਰਾਸਚਿਤ ਕਰੇਗਾ ਅਤੇ ਉਹਨਾਂ ਨੂੰ ਉਹਨਾਂ ਪਾਪਾਂ ਲਈ ਮਾਫ਼ ਕੀਤਾ ਜਾਵੇਗਾ ਜਿਸ ਦੇ ਕਾਰਨ ਉਹ ਦੋਸ਼ੀ ਠਹਿਰਾਏ ਗਏ ਸੀ।”