18ਹਾਰੋਨ ਦਾ ਕੋਈ ਵੀ ਪੁਰਖ ਇਸਨੂੰ ਖਾ ਸਕਦਾ ਹੈ। ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਲਈ ਇਹ ਯਾਹਵੇਹ ਨੂੰ ਭੇਂਟ ਕੀਤੇ ਭੋਜਨ ਦੀਆਂ ਭੇਟਾਂ ਦਾ ਉਸਦਾ ਸਦੀਵੀ ਹਿੱਸਾ ਹੈ। ਜੋ ਵੀ ਉਹਨਾਂ ਨੂੰ ਛੂਹ ਲਵੇਗਾ ਉਹ ਪਵਿੱਤਰ ਹੋ ਜਾਵੇਗਾ।’ ”
19ਯਾਹਵੇਹ ਨੇ ਮੋਸ਼ੇਹ ਨੂੰ ਵੀ ਕਿਹਾ,
20“ਇਹ ਉਹ ਭੇਟ ਹੈ ਜੋ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਯਾਹਵੇਹ ਦੇ ਅੱਗੇ ਮਸਹ ਕੀਤੇ ਜਾਣ ਵਾਲੇ ਦਿਨ ਲਿਆਉਣਾ ਹੈ, ਇੱਕ ਆਮ ਅਨਾਜ ਦੀ ਭੇਟ ਵਜੋਂ ਉੱਤਮ ਆਟੇ ਦਾ ਦਸਵਾਂ ਹਿੱਸਾ, ਅੱਧਾ ਸਵੇਰੇ ਅਤੇ ਅੱਧਾ ਸ਼ਾਮ ਨੂੰ।
21ਉਸ ਤਵੇ ਉੱਤੇ ਤੇਲ ਦੇ ਨਾਲ ਬਣਾਇਆ ਜਾਵੇ ਅਤੇ ਜਦੋਂ ਪੱਕ ਜਾਵੇ ਤਾਂ ਤੂੰ ਉਸ ਨੂੰ ਅੰਦਰ ਲੈ ਆਵੀਂ ਅਤੇ ਮੈਦੇ ਦੀ ਭੇਟ ਦੇ ਇਸ ਪਕਾਏ ਹੋਏ ਟੁੱਕੜੇ ਨੂੰ ਤੂੰ ਯਾਹਵੇਹ ਦੇ ਅੱਗੇ ਸੁਗੰਧਤਾ ਲਈ ਚੜ੍ਹਾਵੀ।
22ਹਾਰੋਨ ਦੇ ਪੁੱਤਰਾਂ ਵਿੱਚੋਂ ਜਿਸ ਨੂੰ ਵੀ ਜਾਜਕ ਹੋਣ ਲਈ ਮਸਹ ਕੀਤਾ ਜਾਵੇ ਉਹ ਉਸ ਭੇਟ ਨੂੰ ਚੜ੍ਹਾਵੇ। ਇਹ ਯਾਹਵੇਹ ਦੇ ਅੱਗੇ ਇੱਕ ਸਦਾ ਦੀ ਬਿਧੀ ਹੈ ਇਹ ਸਾਰੀ ਭੇਟ ਸਾੜੀ ਜਾਵੇ।