16ਜੋ ਬਚ ਜਾਵੇ ਹਾਰੋਨ ਅਤੇ ਉਸਦੇ ਪੁੱਤਰ ਇਸ ਦਾ ਬਾਕੀ ਹਿੱਸਾ ਖਾਣਗੇ, ਪਰ ਇਸਨੂੰ ਪਵਿੱਤਰ ਸਥਾਨ ਵਿੱਚ ਖਮੀਰ ਤੋਂ ਬਿਨਾਂ ਖਾਧਾ ਜਾਵੇ। ਉਹ ਇਸਨੂੰ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਣ।
17ਇਸ ਨੂੰ ਖਮੀਰ ਨਾਲ ਪਕਾਇਆ ਨਾ ਜਾਵੇ, ਮੈਂ ਇਹ ਉਹਨਾਂ ਦੇ ਹਿੱਸੇ ਵਜੋਂ ਮੈਨੂੰ ਭੇਟ ਕੀਤੇ ਭੋਜਨ ਦੇ ਰੂਪ ਵਿੱਚ ਦਿੱਤਾ ਹੈ। ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ, ਇਹ ਅੱਤ ਪਵਿੱਤਰ ਹੈ।
18ਹਾਰੋਨ ਦਾ ਕੋਈ ਵੀ ਪੁਰਖ ਇਸਨੂੰ ਖਾ ਸਕਦਾ ਹੈ। ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਲਈ ਇਹ ਯਾਹਵੇਹ ਨੂੰ ਭੇਂਟ ਕੀਤੇ ਭੋਜਨ ਦੀਆਂ ਭੇਟਾਂ ਦਾ ਉਸਦਾ ਸਦੀਵੀ ਹਿੱਸਾ ਹੈ। ਜੋ ਵੀ ਉਹਨਾਂ ਨੂੰ ਛੂਹ ਲਵੇਗਾ ਉਹ ਪਵਿੱਤਰ ਹੋ ਜਾਵੇਗਾ।’ ”
19ਯਾਹਵੇਹ ਨੇ ਮੋਸ਼ੇਹ ਨੂੰ ਵੀ ਕਿਹਾ,
20“ਇਹ ਉਹ ਭੇਟ ਹੈ ਜੋ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਯਾਹਵੇਹ ਦੇ ਅੱਗੇ ਮਸਹ ਕੀਤੇ ਜਾਣ ਵਾਲੇ ਦਿਨ ਲਿਆਉਣਾ ਹੈ, ਇੱਕ ਆਮ ਅਨਾਜ ਦੀ ਭੇਟ ਵਜੋਂ ਉੱਤਮ ਆਟੇ ਦਾ ਦਸਵਾਂ ਹਿੱਸਾ, ਅੱਧਾ ਸਵੇਰੇ ਅਤੇ ਅੱਧਾ ਸ਼ਾਮ ਨੂੰ।