ਲੇਵਿਆਂ 6

ਇਸ ਨੂੰ ਖਮੀਰ ਨਾਲ ਪਕਾਇਆ ਨਾ ਜਾਵੇ, ਮੈਂ ਇਹ ਉਹਨਾਂ ਦੇ ਹਿੱਸੇ ਵਜੋਂ ਮੈਨੂੰ ਭੇਟ ਕੀਤੇ ਭੋਜਨ ਦੇ ਰੂਪ ਵਿੱਚ ਦਿੱਤਾ ਹੈ। ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ, ਇਹ ਅੱਤ ਪਵਿੱਤਰ ਹੈ।

Leviticus 6:17 (UKJV) It shall not be baked with leaven. I have given it unto them for their portion of my offerings made by fire; it is most holy, as is the sin offering, and as the trespass offering.

15ਜਾਜਕ ਇੱਕ ਮੁੱਠੀ ਭਰ ਵਧੀਆ ਆਟਾ ਅਤੇ ਥੋੜ੍ਹਾ ਜਿਹਾ ਜ਼ੈਤੂਨ ਦਾ ਤੇਲ ਲਵੇ, ਅਤੇ ਅਨਾਜ ਦੀ ਭੇਟ ਦੇ ਸਾਰੇ ਧੂਪਾਂ ਦੇ ਨਾਲ, ਅਤੇ ਯਾਦਗਾਰੀ ਹਿੱਸੇ ਨੂੰ ਜਗਵੇਦੀ ਉੱਤੇ ਇੱਕ ਸੁਗੰਧ ਵਜੋਂ ਸਾੜ ਦੇਣਾ ਚਾਹੀਦਾ ਹੈ ਜੋ ਯਾਹਵੇਹ ਨੂੰ ਪ੍ਰਸੰਨ ਕਰਦਾ ਹੈ।

16ਜੋ ਬਚ ਜਾਵੇ ਹਾਰੋਨ ਅਤੇ ਉਸਦੇ ਪੁੱਤਰ ਇਸ ਦਾ ਬਾਕੀ ਹਿੱਸਾ ਖਾਣਗੇ, ਪਰ ਇਸਨੂੰ ਪਵਿੱਤਰ ਸਥਾਨ ਵਿੱਚ ਖਮੀਰ ਤੋਂ ਬਿਨਾਂ ਖਾਧਾ ਜਾਵੇ। ਉਹ ਇਸਨੂੰ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਣ।

17ਇਸ ਨੂੰ ਖਮੀਰ ਨਾਲ ਪਕਾਇਆ ਨਾ ਜਾਵੇ, ਮੈਂ ਇਹ ਉਹਨਾਂ ਦੇ ਹਿੱਸੇ ਵਜੋਂ ਮੈਨੂੰ ਭੇਟ ਕੀਤੇ ਭੋਜਨ ਦੇ ਰੂਪ ਵਿੱਚ ਦਿੱਤਾ ਹੈ। ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ, ਇਹ ਅੱਤ ਪਵਿੱਤਰ ਹੈ।

18ਹਾਰੋਨ ਦਾ ਕੋਈ ਵੀ ਪੁਰਖ ਇਸਨੂੰ ਖਾ ਸਕਦਾ ਹੈ। ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਲਈ ਇਹ ਯਾਹਵੇਹ ਨੂੰ ਭੇਂਟ ਕੀਤੇ ਭੋਜਨ ਦੀਆਂ ਭੇਟਾਂ ਦਾ ਉਸਦਾ ਸਦੀਵੀ ਹਿੱਸਾ ਹੈ। ਜੋ ਵੀ ਉਹਨਾਂ ਨੂੰ ਛੂਹ ਲਵੇਗਾ ਉਹ ਪਵਿੱਤਰ ਹੋ ਜਾਵੇਗਾ।’ ”

19ਯਾਹਵੇਹ ਨੇ ਮੋਸ਼ੇਹ ਨੂੰ ਵੀ ਕਿਹਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.