ਲੇਵਿਆਂ 6

ਜਾਜਕ ਇੱਕ ਮੁੱਠੀ ਭਰ ਵਧੀਆ ਆਟਾ ਅਤੇ ਥੋੜ੍ਹਾ ਜਿਹਾ ਜ਼ੈਤੂਨ ਦਾ ਤੇਲ ਲਵੇ, ਅਤੇ ਅਨਾਜ ਦੀ ਭੇਟ ਦੇ ਸਾਰੇ ਧੂਪਾਂ ਦੇ ਨਾਲ, ਅਤੇ ਯਾਦਗਾਰੀ ਹਿੱਸੇ ਨੂੰ ਜਗਵੇਦੀ ਉੱਤੇ ਇੱਕ ਸੁਗੰਧ ਵਜੋਂ ਸਾੜ ਦੇਣਾ ਚਾਹੀਦਾ ਹੈ ਜੋ ਯਾਹਵੇਹ ਨੂੰ ਪ੍ਰਸੰਨ ਕਰਦਾ ਹੈ।

Leviticus 6:15 (UKJV) And he shall take of it his handful, of the flour of the food offering, and of the oil thereof, and all the frankincense which is upon the food offering, and shall burn it upon the altar for a sweet savour, even the memorial of it, unto the LORD.

13ਅੱਗ ਜਗਵੇਦੀ ਉੱਤੇ ਲਗਾਤਾਰ ਬਲਦੀ ਰਹੇ, ਉਹ ਕਦੇ ਵੀ ਬੁਝਾਈ ਨਾ ਜਾਵੇ।

14“ ‘ਅਨਾਜ ਦੀ ਭੇਟ ਲਈ ਇਹ ਨਿਯਮ ਹਨ ਕਿ ਹਾਰੋਨ ਦੇ ਪੁੱਤਰ ਇਸ ਨੂੰ ਜਗਵੇਦੀ ਦੇ ਸਾਹਮਣੇ ਯਾਹਵੇਹ ਦੇ ਅੱਗੇ ਲਿਆਣ।

15ਜਾਜਕ ਇੱਕ ਮੁੱਠੀ ਭਰ ਵਧੀਆ ਆਟਾ ਅਤੇ ਥੋੜ੍ਹਾ ਜਿਹਾ ਜ਼ੈਤੂਨ ਦਾ ਤੇਲ ਲਵੇ, ਅਤੇ ਅਨਾਜ ਦੀ ਭੇਟ ਦੇ ਸਾਰੇ ਧੂਪਾਂ ਦੇ ਨਾਲ, ਅਤੇ ਯਾਦਗਾਰੀ ਹਿੱਸੇ ਨੂੰ ਜਗਵੇਦੀ ਉੱਤੇ ਇੱਕ ਸੁਗੰਧ ਵਜੋਂ ਸਾੜ ਦੇਣਾ ਚਾਹੀਦਾ ਹੈ ਜੋ ਯਾਹਵੇਹ ਨੂੰ ਪ੍ਰਸੰਨ ਕਰਦਾ ਹੈ।

16ਜੋ ਬਚ ਜਾਵੇ ਹਾਰੋਨ ਅਤੇ ਉਸਦੇ ਪੁੱਤਰ ਇਸ ਦਾ ਬਾਕੀ ਹਿੱਸਾ ਖਾਣਗੇ, ਪਰ ਇਸਨੂੰ ਪਵਿੱਤਰ ਸਥਾਨ ਵਿੱਚ ਖਮੀਰ ਤੋਂ ਬਿਨਾਂ ਖਾਧਾ ਜਾਵੇ। ਉਹ ਇਸਨੂੰ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਣ।

17ਇਸ ਨੂੰ ਖਮੀਰ ਨਾਲ ਪਕਾਇਆ ਨਾ ਜਾਵੇ, ਮੈਂ ਇਹ ਉਹਨਾਂ ਦੇ ਹਿੱਸੇ ਵਜੋਂ ਮੈਨੂੰ ਭੇਟ ਕੀਤੇ ਭੋਜਨ ਦੇ ਰੂਪ ਵਿੱਚ ਦਿੱਤਾ ਹੈ। ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ, ਇਹ ਅੱਤ ਪਵਿੱਤਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.