12ਜਗਵੇਦੀ ਉੱਤੇ ਅੱਗ ਬਲਦੀ ਰਹੇ; ਉਹ ਕਦੇ ਨਾ ਬੁਝਾਈ ਜਾਵੇ। ਜਾਜਕ ਹਰ ਰੋਜ਼ ਉਸ ਉੱਤੇ ਲੱਕੜਾਂ ਬਾਲਣ ਅਤੇ ਹੋਮ ਦੀ ਭੇਟ ਸੁਧਾਰ ਕੇ ਰੱਖਣ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਨੂੰ ਸਾੜਨ।
13ਅੱਗ ਜਗਵੇਦੀ ਉੱਤੇ ਲਗਾਤਾਰ ਬਲਦੀ ਰਹੇ, ਉਹ ਕਦੇ ਵੀ ਬੁਝਾਈ ਨਾ ਜਾਵੇ।
14“ ‘ਅਨਾਜ ਦੀ ਭੇਟ ਲਈ ਇਹ ਨਿਯਮ ਹਨ ਕਿ ਹਾਰੋਨ ਦੇ ਪੁੱਤਰ ਇਸ ਨੂੰ ਜਗਵੇਦੀ ਦੇ ਸਾਹਮਣੇ ਯਾਹਵੇਹ ਦੇ ਅੱਗੇ ਲਿਆਣ।
15ਜਾਜਕ ਇੱਕ ਮੁੱਠੀ ਭਰ ਵਧੀਆ ਆਟਾ ਅਤੇ ਥੋੜ੍ਹਾ ਜਿਹਾ ਜ਼ੈਤੂਨ ਦਾ ਤੇਲ ਲਵੇ, ਅਤੇ ਅਨਾਜ ਦੀ ਭੇਟ ਦੇ ਸਾਰੇ ਧੂਪਾਂ ਦੇ ਨਾਲ, ਅਤੇ ਯਾਦਗਾਰੀ ਹਿੱਸੇ ਨੂੰ ਜਗਵੇਦੀ ਉੱਤੇ ਇੱਕ ਸੁਗੰਧ ਵਜੋਂ ਸਾੜ ਦੇਣਾ ਚਾਹੀਦਾ ਹੈ ਜੋ ਯਾਹਵੇਹ ਨੂੰ ਪ੍ਰਸੰਨ ਕਰਦਾ ਹੈ।
16ਜੋ ਬਚ ਜਾਵੇ ਹਾਰੋਨ ਅਤੇ ਉਸਦੇ ਪੁੱਤਰ ਇਸ ਦਾ ਬਾਕੀ ਹਿੱਸਾ ਖਾਣਗੇ, ਪਰ ਇਸਨੂੰ ਪਵਿੱਤਰ ਸਥਾਨ ਵਿੱਚ ਖਮੀਰ ਤੋਂ ਬਿਨਾਂ ਖਾਧਾ ਜਾਵੇ। ਉਹ ਇਸਨੂੰ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਣ।