10ਫਿਰ ਜਾਜਕ ਆਪਣੇ ਸੂਤੀ ਕੱਪੜੇ ਪਾਵੇ, ਆਪਣੇ ਸਰੀਰ ਤੇ ਸੁੱਤੀ ਕੱਪੜੇ ਦਾ ਕੱਛਾ ਪਾਵੇ ਅਤੇ ਹੋਮ ਦੀ ਭੇਟ ਦੀ ਰਾਖ ਨੂੰ ਜਗਵੇਦੀ ਉੱਤੇ ਲਾਹ ਕੇ ਜਗਵੇਦੀ ਦੇ ਕੋਲ ਰੱਖ ਦੇਵੇ।
11ਫਿਰ ਉਹ ਇਨ੍ਹਾਂ ਕੱਪੜਿਆਂ ਨੂੰ ਲਾਹ ਕੇ ਹੋਰ ਕੱਪੜੇ ਪਾ ਲਵੇ ਅਤੇ ਸੁਆਹ ਨੂੰ ਡੇਰੇ ਤੋਂ ਬਾਹਰ ਅਜਿਹੀ ਜਗ੍ਹਾ ਲੈ ਜਾਵੇ ਜੋ ਰਸਮੀ ਤੌਰ ਤੇ ਸਾਫ਼ ਹੋਵੇ।
12ਜਗਵੇਦੀ ਉੱਤੇ ਅੱਗ ਬਲਦੀ ਰਹੇ; ਉਹ ਕਦੇ ਨਾ ਬੁਝਾਈ ਜਾਵੇ। ਜਾਜਕ ਹਰ ਰੋਜ਼ ਉਸ ਉੱਤੇ ਲੱਕੜਾਂ ਬਾਲਣ ਅਤੇ ਹੋਮ ਦੀ ਭੇਟ ਸੁਧਾਰ ਕੇ ਰੱਖਣ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਨੂੰ ਸਾੜਨ।
13ਅੱਗ ਜਗਵੇਦੀ ਉੱਤੇ ਲਗਾਤਾਰ ਬਲਦੀ ਰਹੇ, ਉਹ ਕਦੇ ਵੀ ਬੁਝਾਈ ਨਾ ਜਾਵੇ।
14“ ‘ਅਨਾਜ ਦੀ ਭੇਟ ਲਈ ਇਹ ਨਿਯਮ ਹਨ ਕਿ ਹਾਰੋਨ ਦੇ ਪੁੱਤਰ ਇਸ ਨੂੰ ਜਗਵੇਦੀ ਦੇ ਸਾਹਮਣੇ ਯਾਹਵੇਹ ਦੇ ਅੱਗੇ ਲਿਆਣ।