ਲੇਵਿਆਂ 6

ਫਿਰ ਜਾਜਕ ਆਪਣੇ ਸੂਤੀ ਕੱਪੜੇ ਪਾਵੇ, ਆਪਣੇ ਸਰੀਰ ਤੇ ਸੁੱਤੀ ਕੱਪੜੇ ਦਾ ਕੱਛਾ ਪਾਵੇ ਅਤੇ ਹੋਮ ਦੀ ਭੇਟ ਦੀ ਰਾਖ ਨੂੰ ਜਗਵੇਦੀ ਉੱਤੇ ਲਾਹ ਕੇ ਜਗਵੇਦੀ ਦੇ ਕੋਲ ਰੱਖ ਦੇਵੇ।

Leviticus 6:10 (UKJV) And the priest shall put on his linen garment, and his linen breeches shall he put upon his flesh, and take up the ashes which the fire has consumed with the burnt offering on the altar, and he shall put them beside the altar.

8ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

9“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਇਹ ਹੁਕਮ ਦੇ ਕਿ ਹੋਮ ਦੀ ਭੇਟ ਲਈ ਇਹ ਬਿਧੀਆਂ ਹਨ: ਹੋਮ ਦੀ ਭੇਟ ਜਗਵੇਦੀ ਉੱਤੇ ਸਾਰੀ ਰਾਤ, ਸਵੇਰ ਤੱਕ ਰੱਖੀ ਜਾਵੇ ਅਤੇ ਜਗਵੇਦੀ ਉੱਤੇ ਅੱਗ ਬਲਦੀ ਰਹਿਣੀ ਚਾਹੀਦੀ ਹੈ।

10ਫਿਰ ਜਾਜਕ ਆਪਣੇ ਸੂਤੀ ਕੱਪੜੇ ਪਾਵੇ, ਆਪਣੇ ਸਰੀਰ ਤੇ ਸੁੱਤੀ ਕੱਪੜੇ ਦਾ ਕੱਛਾ ਪਾਵੇ ਅਤੇ ਹੋਮ ਦੀ ਭੇਟ ਦੀ ਰਾਖ ਨੂੰ ਜਗਵੇਦੀ ਉੱਤੇ ਲਾਹ ਕੇ ਜਗਵੇਦੀ ਦੇ ਕੋਲ ਰੱਖ ਦੇਵੇ।

11ਫਿਰ ਉਹ ਇਨ੍ਹਾਂ ਕੱਪੜਿਆਂ ਨੂੰ ਲਾਹ ਕੇ ਹੋਰ ਕੱਪੜੇ ਪਾ ਲਵੇ ਅਤੇ ਸੁਆਹ ਨੂੰ ਡੇਰੇ ਤੋਂ ਬਾਹਰ ਅਜਿਹੀ ਜਗ੍ਹਾ ਲੈ ਜਾਵੇ ਜੋ ਰਸਮੀ ਤੌਰ ਤੇ ਸਾਫ਼ ਹੋਵੇ।

12ਜਗਵੇਦੀ ਉੱਤੇ ਅੱਗ ਬਲਦੀ ਰਹੇ; ਉਹ ਕਦੇ ਨਾ ਬੁਝਾਈ ਜਾਵੇ। ਜਾਜਕ ਹਰ ਰੋਜ਼ ਉਸ ਉੱਤੇ ਲੱਕੜਾਂ ਬਾਲਣ ਅਤੇ ਹੋਮ ਦੀ ਭੇਟ ਸੁਧਾਰ ਕੇ ਰੱਖਣ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਨੂੰ ਸਾੜਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.