ਲੇਵਿਆਂ 6

“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਇਹ ਹੁਕਮ ਦੇ ਕਿ ਹੋਮ ਦੀ ਭੇਟ ਲਈ ਇਹ ਬਿਧੀਆਂ ਹਨ: ਹੋਮ ਦੀ ਭੇਟ ਜਗਵੇਦੀ ਉੱਤੇ ਸਾਰੀ ਰਾਤ, ਸਵੇਰ ਤੱਕ ਰੱਖੀ ਜਾਵੇ ਅਤੇ ਜਗਵੇਦੀ ਉੱਤੇ ਅੱਗ ਬਲਦੀ ਰਹਿਣੀ ਚਾਹੀਦੀ ਹੈ।

Leviticus 6:9 (UKJV) Command Aaron and his sons, saying, This is the law of the burnt offering: It is the burnt offering, because of the burning upon the altar all night unto the morning, and the fire of the altar shall be burning in it.

7ਇਸ ਤਰ੍ਹਾਂ ਜਾਜਕ ਉਹਨਾਂ ਲਈ ਯਾਹਵੇਹ ਦੇ ਸਾਹਮਣੇ ਪ੍ਰਾਸਚਿਤ ਕਰੇਗਾ ਅਤੇ ਉਹਨਾਂ ਨੂੰ ਉਹਨਾਂ ਪਾਪਾਂ ਲਈ ਮਾਫ਼ ਕੀਤਾ ਜਾਵੇਗਾ ਜਿਸ ਦੇ ਕਾਰਨ ਉਹ ਦੋਸ਼ੀ ਠਹਿਰਾਏ ਗਏ ਸੀ।”

8ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

9“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਇਹ ਹੁਕਮ ਦੇ ਕਿ ਹੋਮ ਦੀ ਭੇਟ ਲਈ ਇਹ ਬਿਧੀਆਂ ਹਨ: ਹੋਮ ਦੀ ਭੇਟ ਜਗਵੇਦੀ ਉੱਤੇ ਸਾਰੀ ਰਾਤ, ਸਵੇਰ ਤੱਕ ਰੱਖੀ ਜਾਵੇ ਅਤੇ ਜਗਵੇਦੀ ਉੱਤੇ ਅੱਗ ਬਲਦੀ ਰਹਿਣੀ ਚਾਹੀਦੀ ਹੈ।

10ਫਿਰ ਜਾਜਕ ਆਪਣੇ ਸੂਤੀ ਕੱਪੜੇ ਪਾਵੇ, ਆਪਣੇ ਸਰੀਰ ਤੇ ਸੁੱਤੀ ਕੱਪੜੇ ਦਾ ਕੱਛਾ ਪਾਵੇ ਅਤੇ ਹੋਮ ਦੀ ਭੇਟ ਦੀ ਰਾਖ ਨੂੰ ਜਗਵੇਦੀ ਉੱਤੇ ਲਾਹ ਕੇ ਜਗਵੇਦੀ ਦੇ ਕੋਲ ਰੱਖ ਦੇਵੇ।

11ਫਿਰ ਉਹ ਇਨ੍ਹਾਂ ਕੱਪੜਿਆਂ ਨੂੰ ਲਾਹ ਕੇ ਹੋਰ ਕੱਪੜੇ ਪਾ ਲਵੇ ਅਤੇ ਸੁਆਹ ਨੂੰ ਡੇਰੇ ਤੋਂ ਬਾਹਰ ਅਜਿਹੀ ਜਗ੍ਹਾ ਲੈ ਜਾਵੇ ਜੋ ਰਸਮੀ ਤੌਰ ਤੇ ਸਾਫ਼ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.