23ਜਾਜਕ ਦੀ ਹਰੇਕ ਅਨਾਜ ਦੀ ਭੇਟ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ ਜਾਵੇ, ਇਹ ਖਾਧੀਆਂ ਨਾ ਜਾਣ।”
24ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,
25“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖ, ‘ਪਾਪ ਦੀ ਭੇਟ ਲਈ ਇਹ ਨਿਯਮ ਹਨ: ਪਾਪ ਦੀ ਭੇਟ ਨੂੰ ਯਾਹਵੇਹ ਦੇ ਸਾਹਮਣੇ ਉਸ ਥਾਂ ਉੱਤੇ ਵੱਢਿਆਂ ਜਾਵੇ ਜਿੱਥੇ ਹੋਮ ਦੀ ਭੇਟ ਚੜ੍ਹਾਈ ਜਾਂਦੀ ਹੈ, ਇਹ ਸਭ ਤੋਂ ਪਵਿੱਤਰ ਹੈ।
26ਜਿਹੜਾ ਜਾਜਕ ਇਸਨੂੰ ਚੜ੍ਹਾਵੇ ਉਸਨੂੰ ਖਾਵੇ ਅਤੇ ਇਸਨੂੰ ਪਵਿੱਤਰ ਸਥਾਨ ਦੀ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਧਾ ਜਾਣਾ ਚਾਹੀਦਾ ਹੈ।
27ਜਿਹੜਾ ਵੀ ਉਸ ਦੇ ਮਾਸ ਨੂੰ ਛੂਹੇਗਾ ਉਹ ਪਵਿੱਤਰ ਹੋ ਜਾਵੇਗਾ। ਜੇਕਰ ਉਸਦਾ ਖੂਨ ਕਿਸੇ ਕੱਪੜੇ ਤੇ ਲੱਗ ਜਾਵੇ, ਤਾਂ ਇਸਨੂੰ ਪਵਿੱਤਰ ਸਥਾਨ ਤੇ ਧੋਣਾ ਚਾਹੀਦਾ ਹੈ।