ਲੇਵਿਆਂ 6

ਜਿਹੜਾ ਵੀ ਉਸ ਦੇ ਮਾਸ ਨੂੰ ਛੂਹੇਗਾ ਉਹ ਪਵਿੱਤਰ ਹੋ ਜਾਵੇਗਾ। ਜੇਕਰ ਉਸਦਾ ਖੂਨ ਕਿਸੇ ਕੱਪੜੇ ਤੇ ਲੱਗ ਜਾਵੇ, ਤਾਂ ਇਸਨੂੰ ਪਵਿੱਤਰ ਸਥਾਨ ਤੇ ਧੋਣਾ ਚਾਹੀਦਾ ਹੈ।

Leviticus 6:27 (UKJV) Whatsoever shall touch the flesh thereof shall be holy: and when there is sprinkled of the blood thereof upon any garment, you shall wash that whereon it was sprinkled in the holy place.

25“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖ, ‘ਪਾਪ ਦੀ ਭੇਟ ਲਈ ਇਹ ਨਿਯਮ ਹਨ: ਪਾਪ ਦੀ ਭੇਟ ਨੂੰ ਯਾਹਵੇਹ ਦੇ ਸਾਹਮਣੇ ਉਸ ਥਾਂ ਉੱਤੇ ਵੱਢਿਆਂ ਜਾਵੇ ਜਿੱਥੇ ਹੋਮ ਦੀ ਭੇਟ ਚੜ੍ਹਾਈ ਜਾਂਦੀ ਹੈ, ਇਹ ਸਭ ਤੋਂ ਪਵਿੱਤਰ ਹੈ।

26ਜਿਹੜਾ ਜਾਜਕ ਇਸਨੂੰ ਚੜ੍ਹਾਵੇ ਉਸਨੂੰ ਖਾਵੇ ਅਤੇ ਇਸਨੂੰ ਪਵਿੱਤਰ ਸਥਾਨ ਦੀ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਧਾ ਜਾਣਾ ਚਾਹੀਦਾ ਹੈ।

27ਜਿਹੜਾ ਵੀ ਉਸ ਦੇ ਮਾਸ ਨੂੰ ਛੂਹੇਗਾ ਉਹ ਪਵਿੱਤਰ ਹੋ ਜਾਵੇਗਾ। ਜੇਕਰ ਉਸਦਾ ਖੂਨ ਕਿਸੇ ਕੱਪੜੇ ਤੇ ਲੱਗ ਜਾਵੇ, ਤਾਂ ਇਸਨੂੰ ਪਵਿੱਤਰ ਸਥਾਨ ਤੇ ਧੋਣਾ ਚਾਹੀਦਾ ਹੈ।

28ਜਿਸ ਮਿੱਟੀ ਦੇ ਘੜੇ ਵਿੱਚ ਮੀਟ ਪਕਾਇਆ ਜਾਂਦਾ ਹੈ, ਉਸ ਨੂੰ ਤੋੜਿਆ ਜਾਵੇ; ਪਰ ਜੇਕਰ ਇਸਨੂੰ ਪਿੱਤਲ ਦੇ ਘੜੇ ਵਿੱਚ ਪਕਾਇਆ ਜਾਵੇ, ਤਾਂ ਘੜੇ ਨੂੰ ਰਗੜ ਕੇ ਪਾਣੀ ਨਾਲ ਧੋਣਾ ਚਾਹੀਦਾ ਹੈ।

29ਜਾਜਕਾਂ ਦੇ ਪਰਿਵਾਰ ਦਾ ਕੋਈ ਵੀ ਮਰਦ ਇਸਨੂੰ ਖਾ ਸਕਦਾ ਹੈ। ਇਹ ਸਭ ਤੋਂ ਪਵਿੱਤਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.