ਲੇਵਿਆਂ 6

ਜਿਸ ਮਿੱਟੀ ਦੇ ਘੜੇ ਵਿੱਚ ਮੀਟ ਪਕਾਇਆ ਜਾਂਦਾ ਹੈ, ਉਸ ਨੂੰ ਤੋੜਿਆ ਜਾਵੇ; ਪਰ ਜੇਕਰ ਇਸਨੂੰ ਪਿੱਤਲ ਦੇ ਘੜੇ ਵਿੱਚ ਪਕਾਇਆ ਜਾਵੇ, ਤਾਂ ਘੜੇ ਨੂੰ ਰਗੜ ਕੇ ਪਾਣੀ ਨਾਲ ਧੋਣਾ ਚਾਹੀਦਾ ਹੈ।

Leviticus 6:28 (UKJV) But the earthen vessel wherein it is sodden shall be broken: and if it be sodden in a brazen pot, it shall be both scoured, and rinsed in water.

26ਜਿਹੜਾ ਜਾਜਕ ਇਸਨੂੰ ਚੜ੍ਹਾਵੇ ਉਸਨੂੰ ਖਾਵੇ ਅਤੇ ਇਸਨੂੰ ਪਵਿੱਤਰ ਸਥਾਨ ਦੀ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਧਾ ਜਾਣਾ ਚਾਹੀਦਾ ਹੈ।

27ਜਿਹੜਾ ਵੀ ਉਸ ਦੇ ਮਾਸ ਨੂੰ ਛੂਹੇਗਾ ਉਹ ਪਵਿੱਤਰ ਹੋ ਜਾਵੇਗਾ। ਜੇਕਰ ਉਸਦਾ ਖੂਨ ਕਿਸੇ ਕੱਪੜੇ ਤੇ ਲੱਗ ਜਾਵੇ, ਤਾਂ ਇਸਨੂੰ ਪਵਿੱਤਰ ਸਥਾਨ ਤੇ ਧੋਣਾ ਚਾਹੀਦਾ ਹੈ।

28ਜਿਸ ਮਿੱਟੀ ਦੇ ਘੜੇ ਵਿੱਚ ਮੀਟ ਪਕਾਇਆ ਜਾਂਦਾ ਹੈ, ਉਸ ਨੂੰ ਤੋੜਿਆ ਜਾਵੇ; ਪਰ ਜੇਕਰ ਇਸਨੂੰ ਪਿੱਤਲ ਦੇ ਘੜੇ ਵਿੱਚ ਪਕਾਇਆ ਜਾਵੇ, ਤਾਂ ਘੜੇ ਨੂੰ ਰਗੜ ਕੇ ਪਾਣੀ ਨਾਲ ਧੋਣਾ ਚਾਹੀਦਾ ਹੈ।

29ਜਾਜਕਾਂ ਦੇ ਪਰਿਵਾਰ ਦਾ ਕੋਈ ਵੀ ਮਰਦ ਇਸਨੂੰ ਖਾ ਸਕਦਾ ਹੈ। ਇਹ ਸਭ ਤੋਂ ਪਵਿੱਤਰ ਹੈ।

30ਪਰ ਕੋਈ ਵੀ ਪਾਪ ਬਲੀ ਜਿਸ ਦਾ ਲਹੂ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਲਿਆਂਦਾ ਜਾਂਦਾ ਹੈ, ਉਸਨੂੰ ਨਾ ਖਾਧਾ ਜਾਵੇ ਪਰੰਤੂ ਸਾੜ ਦਿੱਤਾ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.