28ਜਿਸ ਮਿੱਟੀ ਦੇ ਘੜੇ ਵਿੱਚ ਮੀਟ ਪਕਾਇਆ ਜਾਂਦਾ ਹੈ, ਉਸ ਨੂੰ ਤੋੜਿਆ ਜਾਵੇ; ਪਰ ਜੇਕਰ ਇਸਨੂੰ ਪਿੱਤਲ ਦੇ ਘੜੇ ਵਿੱਚ ਪਕਾਇਆ ਜਾਵੇ, ਤਾਂ ਘੜੇ ਨੂੰ ਰਗੜ ਕੇ ਪਾਣੀ ਨਾਲ ਧੋਣਾ ਚਾਹੀਦਾ ਹੈ।
29ਜਾਜਕਾਂ ਦੇ ਪਰਿਵਾਰ ਦਾ ਕੋਈ ਵੀ ਮਰਦ ਇਸਨੂੰ ਖਾ ਸਕਦਾ ਹੈ। ਇਹ ਸਭ ਤੋਂ ਪਵਿੱਤਰ ਹੈ।
30ਪਰ ਕੋਈ ਵੀ ਪਾਪ ਬਲੀ ਜਿਸ ਦਾ ਲਹੂ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਲਿਆਂਦਾ ਜਾਂਦਾ ਹੈ, ਉਸਨੂੰ ਨਾ ਖਾਧਾ ਜਾਵੇ ਪਰੰਤੂ ਸਾੜ ਦਿੱਤਾ ਜਾਵੇ।