ਲੇਵਿਆਂ 7

“ ‘ਜੇ ਉਹ ਇਸ ਨੂੰ ਸ਼ੁਕਰਗੁਜ਼ਾਰੀ ਵਜੋਂ ਚੜ੍ਹਾਉਂਦੇ ਹਨ, ਤਾਂ ਇਸ ਧੰਨਵਾਦ ਦੀ ਭੇਟ ਦੇ ਨਾਲ ਉਹ ਬਿਨਾਂ ਖਮੀਰ ਦੇ ਬਣੀਆਂ ਮੋਟੀਆਂ ਰੋਟੀਆਂ ਅਤੇ ਇਸ ਵਿੱਚ ਜ਼ੈਤੂਨ ਦਾ ਤੇਲ ਮਿਲਾ ਕੇ, ਖਮੀਰ ਤੋਂ ਬਿਨਾਂ ਅਤੇ ਤੇਲ ਨਾਲ ਚੋਪੜੀਆਂ ਪਤਲੀਆਂ ਰੋਟੀਆਂ ਅਤੇ ਸਭ ਤੋਂ ਵਧੀਆ ਮੋਟੀਆਂ ਰੋਟੀਆਂ ਚੜ੍ਹਾਉਣ। ਆਟਾ ਚੰਗੀ ਤਰ੍ਹਾਂ ਗੁੰਨ੍ਹਿਆ ਹੋਵੇ ਅਤੇ ਤੇਲ ਨਾਲ ਮਿਲਾਇਆ ਹੋਵੇ।

Leviticus 7:12 (UKJV) If he offer it for a thanksgiving, then he shall offer with the sacrifice of thanksgiving unleavened cakes mingled with oil, and unleavened wafers anointed with oil, and cakes mingled with oil, of fine flour, fried.

10ਅਤੇ ਹਰ ਅਨਾਜ ਦੀ ਭੇਟ, ਭਾਵੇਂ ਜ਼ੈਤੂਨ ਦੇ ਤੇਲ ਵਿੱਚ ਮਿਲਾਈ ਹੋਈ ਹੋਵੇ ਜਾਂ ਸੁੱਕੀ, ਹਾਰੋਨ ਦੇ ਸਾਰੇ ਪੁੱਤਰਾਂ ਲਈ ਬਰਾਬਰ ਦੀ ਹੈ।

11“ ‘ਜਿਹੜੀਆਂ ਸੁੱਖ-ਸਾਂਦ ਦੀਆਂ ਭੇਟਾਂ ਯਾਹਵੇਹ ਦੇ ਅੱਗੇ ਚੜ੍ਹਾਉਣੀਆਂ ਹਨ, ਉਨ੍ਹਾਂ ਦੀ ਬਿਵਸਥਾ ਇਹ ਹੈ:

12“ ‘ਜੇ ਉਹ ਇਸ ਨੂੰ ਸ਼ੁਕਰਗੁਜ਼ਾਰੀ ਵਜੋਂ ਚੜ੍ਹਾਉਂਦੇ ਹਨ, ਤਾਂ ਇਸ ਧੰਨਵਾਦ ਦੀ ਭੇਟ ਦੇ ਨਾਲ ਉਹ ਬਿਨਾਂ ਖਮੀਰ ਦੇ ਬਣੀਆਂ ਮੋਟੀਆਂ ਰੋਟੀਆਂ ਅਤੇ ਇਸ ਵਿੱਚ ਜ਼ੈਤੂਨ ਦਾ ਤੇਲ ਮਿਲਾ ਕੇ, ਖਮੀਰ ਤੋਂ ਬਿਨਾਂ ਅਤੇ ਤੇਲ ਨਾਲ ਚੋਪੜੀਆਂ ਪਤਲੀਆਂ ਰੋਟੀਆਂ ਅਤੇ ਸਭ ਤੋਂ ਵਧੀਆ ਮੋਟੀਆਂ ਰੋਟੀਆਂ ਚੜ੍ਹਾਉਣ। ਆਟਾ ਚੰਗੀ ਤਰ੍ਹਾਂ ਗੁੰਨ੍ਹਿਆ ਹੋਵੇ ਅਤੇ ਤੇਲ ਨਾਲ ਮਿਲਾਇਆ ਹੋਵੇ।

13ਅਤੇ ਉਹ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਧੰਨਵਾਦ ਦੀ ਬਲੀ ਨਾਲ ਖਮੀਰੀ ਰੋਟੀ ਵੀ ਚੜ੍ਹਾਵੇ।

14ਉਹਨਾਂ ਨੂੰ ਹਰ ਕਿਸਮ ਦਾ ਇੱਕ ਭੇਟ ਵਜੋਂ ਲਿਆਉਣਾ ਹੈ, ਯਾਹਵੇਹ ਲਈ ਇੱਕ ਯੋਗਦਾਨ; ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਸੁੱਖ-ਸਾਂਦ ਦੀਆਂ ਭੇਟਾਂ ਦੇ ਲਹੂ ਨੂੰ ਛਿੜਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.