ਲੇਵਿਆਂ 7

ਅਤੇ ਹਰ ਅਨਾਜ ਦੀ ਭੇਟ, ਭਾਵੇਂ ਜ਼ੈਤੂਨ ਦੇ ਤੇਲ ਵਿੱਚ ਮਿਲਾਈ ਹੋਈ ਹੋਵੇ ਜਾਂ ਸੁੱਕੀ, ਹਾਰੋਨ ਦੇ ਸਾਰੇ ਪੁੱਤਰਾਂ ਲਈ ਬਰਾਬਰ ਦੀ ਹੈ।

Leviticus 7:10 (UKJV) And every food offering, mingled with oil, and dry, shall all the sons of Aaron have, one as much as another.

8ਜਿਹੜਾ ਜਾਜਕ ਕਿਸੇ ਵੀ ਵਿਅਕਤੀ ਲਈ ਹੋਮ ਦੀ ਭੇਟ ਚੜ੍ਹਾਉਂਦਾ ਹੈ, ਉਹ ਉਸਦੀ ਖੱਲ ਆਪਣੇ ਲਈ ਰੱਖ ਸਕਦਾ ਹੈ।

9ਹਰ ਅਨਾਜ ਦੀ ਭੇਟ ਜੋ ਤੰਦੂਰ ਵਿੱਚ ਪਕਾਈ ਜਾਂਦੀ ਹੈ ਜਾਂ ਕੜਾਹੀ ਵਿੱਚ ਪਕਾਈ ਜਾਂਦੀ ਹੈ ਜਾਂ ਤਵੇ ਉੱਤੇ ਪਕਾਈ ਜਾਂਦੀ ਹੈ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਉਸ ਨੂੰ ਚੜ੍ਹਾਵੇਗਾ।

10ਅਤੇ ਹਰ ਅਨਾਜ ਦੀ ਭੇਟ, ਭਾਵੇਂ ਜ਼ੈਤੂਨ ਦੇ ਤੇਲ ਵਿੱਚ ਮਿਲਾਈ ਹੋਈ ਹੋਵੇ ਜਾਂ ਸੁੱਕੀ, ਹਾਰੋਨ ਦੇ ਸਾਰੇ ਪੁੱਤਰਾਂ ਲਈ ਬਰਾਬਰ ਦੀ ਹੈ।

11“ ‘ਜਿਹੜੀਆਂ ਸੁੱਖ-ਸਾਂਦ ਦੀਆਂ ਭੇਟਾਂ ਯਾਹਵੇਹ ਦੇ ਅੱਗੇ ਚੜ੍ਹਾਉਣੀਆਂ ਹਨ, ਉਨ੍ਹਾਂ ਦੀ ਬਿਵਸਥਾ ਇਹ ਹੈ:

12“ ‘ਜੇ ਉਹ ਇਸ ਨੂੰ ਸ਼ੁਕਰਗੁਜ਼ਾਰੀ ਵਜੋਂ ਚੜ੍ਹਾਉਂਦੇ ਹਨ, ਤਾਂ ਇਸ ਧੰਨਵਾਦ ਦੀ ਭੇਟ ਦੇ ਨਾਲ ਉਹ ਬਿਨਾਂ ਖਮੀਰ ਦੇ ਬਣੀਆਂ ਮੋਟੀਆਂ ਰੋਟੀਆਂ ਅਤੇ ਇਸ ਵਿੱਚ ਜ਼ੈਤੂਨ ਦਾ ਤੇਲ ਮਿਲਾ ਕੇ, ਖਮੀਰ ਤੋਂ ਬਿਨਾਂ ਅਤੇ ਤੇਲ ਨਾਲ ਚੋਪੜੀਆਂ ਪਤਲੀਆਂ ਰੋਟੀਆਂ ਅਤੇ ਸਭ ਤੋਂ ਵਧੀਆ ਮੋਟੀਆਂ ਰੋਟੀਆਂ ਚੜ੍ਹਾਉਣ। ਆਟਾ ਚੰਗੀ ਤਰ੍ਹਾਂ ਗੁੰਨ੍ਹਿਆ ਹੋਵੇ ਅਤੇ ਤੇਲ ਨਾਲ ਮਿਲਾਇਆ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.